ਖ਼ਬਰਾਂ |

ਤਾਜ਼ਾ |

ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖ਼ਬਰ ਦਾ ਅਸਰ : ਸਾਊਦੀ ਅਰਬ ਦੇ ਜੰਗਲ 'ਚ ਦਿਨਕਟੀ ਰਹਿ ਰਹੇ ਪੰਜਾਬੀ ਨੌਜਵਾਨਾਂ ਬਾਰੇ
Published : Nov 25, 2017, 11:12 pm IST
Updated : Nov 25, 2017, 5:42 pm IST
SHARE ARTICLE

ਸਾਊਦੀ ਅਰਬ ਤੇ ਭਾਰਤੀ ਸਫ਼ਾਰਖ਼ਾਨਿਆਂ ਦੇ ਅਧਿਕਾਰੀਆਂ ਨੇ ਕੀਤਾ ਮਾਪਿਆਂ ਨਾਲ ਸੰਪਰਕ
ਨੂਰਪੁਰਬੇਦੀ, 25 ਨਵੰਬਰ (ਦਿਨੇਸ਼ ਹੱਲਣ) :  ਨੂਰਪੁਰ ਬੇਦੀ ਇਲਾਕੇ ਦੇ ਪਿੰਡ ਦੇ ਤਿੰਨ ਨੌਜਵਾਨਾਂ ਦੇ ਸਾਊਦੀ ਅਰਬ ਦੇ ਜੰਗਲਾਂ ਵਿਚ ਦਿਨਕਟੀ ਕਰਨ ਦੀ ਖ਼ਬਰ ਛਪਣ ਮਗਰੋਂ ਸਾਊਦੀ ਅਰਬ ਤੇ ਭਾਰਤੀ ਸਫ਼ਾਰਤਖ਼ਾਨੇ ਹਰਕਤ ਵਿਚ ਆ ਗਏ ਹਨ। 'ਰੋਜ਼ਾਨਾ ਸਪੋਕਸਮੈਨ' ਨੇ ਕਲ ਇਹ ਖ਼ਬਰ ਪ੍ਰਮੁਖਤਾ ਨਾਲ ਛਾਪੀ ਸੀ। ਸਾਊਦੀ ਅਰਬ ਤੇ ਭਾਰਤੀ ਸਫ਼ਾਰਤਖ਼ਾਨਿਆਂ ਦੇ ਅਧਿਕਾਰੀਆਂ ਨੇ ਨੌਜਵਾਨਾਂ ਦੇ ਮਾਪਿਆਂ ਨਾਲ ਫ਼ੋਨ 'ਤੇ ਸੰਪਰਕ ਕੀਤਾ ਹੈ ਤੇ ਮੁਕੰਮਲ ਜਾਣਕਾਰੀ ਲਈ ਹੈ। ਪਿੰਡ ਮਵਾ ਆਬਾਦੀ ਬਾਹਤੀਆਂ ਦੇ ਤਿੰਨ ਨੌਜਵਾਨਾਂ ਨੂੰ ਏਜੰਟ ਨੇ ਸਾਊਦੀ ਅਰਬ ਭੇਜਿਆ ਸੀ। ਉਨ੍ਹਾਂ ਨੂੰ ਉਥੇ ਟਰਾਲਾ ਡਰਈਵਰ ਦੀ ਨੌਕਰੀ ਲਈ ਭੇਜਿਆ ਗਿਆ ਸੀ ਪਰ ਉਹ ਉਥੇ ਤਬੇਲੇ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਏ। ਅਖ਼ੀਰ ਉਥੋਂ ਭੱਜ ਗਏ ਤੇ ਹੁਣ ਕਿਸੇ ਜੰਗਲ ਵਿਚ ਰਹਿ ਰਹੇ ਹਨ। 


ਉਕਤ ਨੌਜਵਾਨਾਂ 'ਚੋਂ ਇਕ ਨੌਜਵਾਨ ਦੇ ਚਾਚੇ ਦੇ ਲੜਕੇ ਜਸਵੰਤ ਸਿੰਘ, ਸਾਬਕਾ ਸਰਪੰਚ ਪ੍ਰੀਤਮ ਸਿੰਘ ਤੇ ਮਨੋਹਰ ਲਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੂੰ ਸੱਭ ਤੋਂ ਪਹਿਲਾਂ ਦਿੱਲੀ ਸਥਿਤ ਭਾਰਤੀ ਦੂਤਾਵਾਸ ਤੇ ਫਿਰ ਸਾਊਦੀ ਅਰਬ ਦੂਤਾਵਾਸ ਦੇ ਅਧਿਕਾਰੀਆਂ ਨੇ ਫ਼ੋਨ ਕਰ ਕੇ ਘਟਨਾ ਦੀ ਜਾਣਕਾਰੀ ਲਈ। ਅਧਿਕਾਰੀਆਂ ਨੇ ਨੌਜਵਾਨਾਂ ਦੇ ਵੀਜ਼ੇ, ਸੰਪਰਕ ਨੰਬਰ, ਕੰਪਨੀ ਦਾ ਨਾਂ, ਰਹਿਣ ਦਾ ਪਤਾ ਤੇ ਪਾਸਪੋਰਟ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਛੇਤੀ ਕਾਰਵਾਈ ਕਰਨ ਦਾ ਭਰੋਸਾ ਦਿਤਾ। ਅੱਜ ਨੂਰਪੁਰਬੇਦੀ ਪੁਲਿਸ ਦੇ ਕੁੱਝ ਅਧਿਕਾਰੀ ਵੀ ਨੌਜਵਾਨਾਂ ਦੇ ਮਾਪਿਆਂ ਨੂੰ ਮਿਲੇ। ਉਧਰ, ਥਾਣਾ ਮੁਖੀ ਨੂਰਪੁਰਬੇਦੀ ਕੁਲਵੀਰ ਸਿੰਘ ਕੰਗ ਨੇ ਇਸ ਮਾਮਲੇ ਪ੍ਰਤੀ ਅਗਿਆਨਤਾ ਪ੍ਰਗਟਾਈ। ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਮਾਮਲੇ 'ਚ ਅਜੇ ਗੰਭੀਰ ਨਹੀਂ।  

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement