ਖ਼ਬਰਾਂ |

ਤਾਜ਼ਾ |

ਸਿੱਖ ਕੌਮ ਬਹੁਤ ਹੀ ਨਿਮਰ, ਸਮਾਜ ਸੇਵੀ ਅਤੇ ਦਿਆਲੂ ਕੌਮ ਹੈ- ਰਣਦੀਪ ਹੁੱਡਾ

By : GAGANDEEP

Published : Dec 5, 2022, 2:42 pm IST
Updated : Dec 5, 2022, 2:42 pm IST
SHARE ARTICLE
PHOTO
PHOTO

'ਸਿੱਖ ਅਜਿਹੇ ਨਹੀਂ ਹਨ ਜਿਵੇਂ ਹਿੰਦੀ ਸਿਨੇਮਾ 'ਚ ਦਿਖਾਏ ਜਾਂਦੇ'

 

 ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੈੱਬ ਸੀਰੀਜ਼ CAT ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਰਣਦੀਪ ਦੀ ਵੈੱਬ ਸੀਰੀਜ਼ 'ਕੈਟ' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸੀਰੀਜ਼ 'ਚ ਰਣਦੀਪ ਪੰਜਾਬ 'ਚ ਨਸ਼ਾ ਤਸਕਰੀ 'ਚ ਫਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ 'ਕੈਟ' ਮਸ਼ਹੂਰ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਵੈਬ ਸੀਰੀਜ਼ ‘ਚ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ। ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਰਣਦੀਪ ਹੁੱਡਾ ਨੇ ਸਿੱਖਾਂ ਬਾਰੇ ਖੁੱਲ ਕੇ ਗੱਲ ਕੀਤੀ।

ਰਣਦੀਪ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿ ਮੈਂ ਇਸ ਵੈੱਬ ਸੀਰੀਜ਼ 'ਚ ਕੈਟ ਦਾ ਕਿਰਦਾਰ ਨਿਭਾ ਰਿਹਾ ਹਾਂ। ਇਹ ਕੰਮ ਕੁਝ ਹੱਦ ਤੱਕ ਪੁਲਿਸ ਦੇ ਲੁਕਵੇਂ ਸਾਥੀ ਦਾ ਹੁੰਦਾ ਹੈ। ਕਹਾਣੀ ਸ਼ੁਰੂ ਹੁੰਦੀ ਹੈ ਜਿੱਥੇ ਮੇਰਾ ਕਿਰਦਾਰ ਗੁਰਨਾਮ ਕਿਸ਼ੋਰ ਦਾ ਹੈ। ਆਪਣੇ ਮਾਤਾ-ਪਿਤਾ ਦੀ ਹੱਤਿਆ ਤੋਂ ਬਾਅਦ, ਮੈਂ ਅੱਤਵਾਦੀਆਂ ਦੇ ਇੱਕ ਸਮੂਹ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਖਤਮ ਕਰਨ ਵਿੱਚ ਪੁਲਿਸ ਦੀ ਮਦਦ ਕਰਦਾ ਹੈ। ਮੇਰਾ ਛੋਟਾ ਭਰਾ ਨਸ਼ਾ ਤਸਕਰੀ ਵਿੱਚ ਫਸ ਜਾਂਦਾ ਹੈ ਅਤੇ ਕਿਸਮਤ ਉਸਨੂੰ ਮੁੜ ਉਸੇ ਥਾਂ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ, ਇਸ ਵਾਰ ਨਸ਼ਾ ਪੁਲਿਸ  ਤਸਕਰਾਂ ਦੇ ਇੱਕ ਗਰੋਹ ਦਾ ਸਫਾਇਆ ਕਰਨ ਲਈ ਕੈਟ ਬਣਾਉਂਦੀ ਹੈ।

ਸਿੱਖਾਂ ਬਾਰੇ ਗੱਲ਼ ਕਰਦੇ ਹੋਏ ਰਣਦੀਪ ਨੇ ਕਿਹਾ ਕਿ ਸਿੱਖ ਅਜਿਹੇ ਨਹੀਂ ਹਨ ਜਿਵੇਂ ਹਿੰਦੀ ਸਿਨੇਮਾ 'ਚ ਦਿਖਾਏ ਜਾਂਦੇ ਹਨ। ਸਰਦਾਰਾਂ 'ਤੇ ਚੁਟਕਲੇ ਬਣਾਏ ਜਾਂਦੇ ਹਨ।  ਮਿਊਜ਼ਿਕ ਵੀਡੀਓਜ਼ ਬੰਦੂਕਾਂ ਵਿਖਾਈਆਂ ਜਾਂਦੀਆਂ ਹਨ। ਸਿੱਖ ਦਾ ਅਰਥ ਹੈ ਹਮੇਸ਼ਾ ਸਿੱਖਦੇ ਰਹਿਣ ਹੁੰਦਾ ਹੈ। ਇਹ ਬਹੁਤ ਹੀ ਨਿਮਰ, ਸਮਾਜ ਸੇਵੀ ਅਤੇ ਦਿਆਲੂ ਕੌਮ ਹੁੰਦੀ ਹੈ। ਹਿੰਦੀ ਸਿਨੇਮਾ ਨੇ ਉਸ ਦੇ ਅਕਸ ਨੂੰ ਢਾਹ ਲਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਵੈੱਬ ਸੀਰੀਜ਼ 'ਕੈਟ' 'ਚ ਅਸੀਂ ਅਸਲੀ ਸਿੱਖਾਂ ਨੂੰ ਦਿਖਾਇਆ ਹੈ ਅਤੇ ਉਸ ਪੰਜਾਬ ਨੂੰ ਦਿਖਾਇਆ ਹੈ, ਜਿਸ 'ਤੇ ਆਮ ਤੌਰ 'ਤੇ ਹਿੰਦੀ ਸਿਨੇਮਾ ਦੀ ਨਜ਼ਰ ਨਹੀਂ ਜਾਂਦੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement