ਖ਼ਬਰਾਂ |

ਤਾਜ਼ਾ |

ਹਾਈਵੋਲਟੇਜ ਤਾਰਾਂ ਨਾਲ ਟਕਰਾਇਆ ਰੱਥ, ਸ਼ਰਧਾਲੂਆਂ ਨੂੰ ਲੱਗਿਆ ਕਰੰਟ, 2 ਦੀ ਮੌਤ

By : GAGANDEEP

Published : May 22, 2023, 3:57 pm IST
Updated : May 22, 2023, 4:36 pm IST
SHARE ARTICLE
photo
photo

6 ਲੋਕ ਜ਼ਖ਼ਮੀ ਹੋ ਗਏ

 

ਸ਼ੇਖਪੁਰਾ: ਬਿਹਾਰ ਦੇ ਸ਼ੇਖਪੁਰਾ 'ਚ ਸੋਮਵਾਰ ਸਵੇਰੇ ਕਲਸ਼ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਕਰੰਟ ਲੱਗਣ ਨਾਲ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਜਦਕਿ 6 ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਹਾਦਸਾ ਹਥਿਆਵਾ ਓਪੀ ਇਲਾਕੇ ਦੇ ਪਿੰਡ ਰਸਾਲਪੁਰ ਵਿਚ ਵਾਪਰਿਆ।

ਇਹ ਵੀ ਪੜ੍ਹੋ: ਛੁੱਟੀਆਂ 'ਚ ਘੁੰਮਣ ਗਏ ਪ੍ਰਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨਾਨੇ-ਦੋਹਤੀ ਦੀ ਹੋਈ ਮੌਤ

ਇਸ ਹਾਦਸੇ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਜਿਥੇ ਕੁਝ ਸ਼ਰਧਾਲੂ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਰੱਥ ਨੂੰ ਖਿੱਚ ਰਹੇ ਸਨ। ਸਾਰਿਆਂ ਦਾ ਧਿਆਨ ਖੇਤ ਦੀ ਮਿੱਟੀ ਵਿਚ ਫਸੇ ਰੱਥ ਨੂੰ ਹਟਾਉਣ ਵੱਲ ਸੀ। ਇਸ ਦੌਰਾਨ ਰੱਥ ਦਾ ਉਪਰਲਾ ਹਿੱਸਾ ਹਾਈ ਟੈਂਸ਼ਨ ਤਾਰ ਦੀ ਲਪੇਟ 'ਚ ਆ ਗਿਆ। ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਲੋਕ ਕੁਝ ਹੀ ਸਕਿੰਟਾਂ 'ਚ ਜ਼ਮੀਨ 'ਤੇ ਡਿੱਗ ਗਏ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ

ਦੱਸ ਦੇਈਏ ਕਿ ਪਿੰਡ ਵਿਚ ਨੌਂ ਦਿਨਾਂ ਮਹਾਯੱਗ ਲਈ ਕਲਸ਼ ਯਾਤਰਾ ਕੱਢੀ ਗਈ ਸੀ। ਇਸ ਦੌਰਾਨ 8 ਲੋਕਾਂ ਨੂੰ ਕਰੰਟ ਲੱਗ ਗਿਆ। ਜਿਸ ਵਿਚ ਦੋ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 25 ਸਾਲਾ ਰਾਜੋ ਕੁਮਾਰ ਪਿਤਾ ਅਤੇ 30 ਸਾਲਾ ਪਿਰੇਂਦਰ ਕੁਮਾਰ ਵਜੋਂ ਹੋਈ ਹੈ। ਦੋਵੇਂ ਪਿੰਡ ਰਸਾਲਪੁਰ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸਦਰ 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement