ਖ਼ਬਰਾਂ |

ਤਾਜ਼ਾ |

ਮੁਲਾਜ਼ਮ ਹੀ ਨਿਕਲੇ ਚੋਰ: ਸਰਕਾਰੀ ਸਟੋਰ ’ਚੋਂ ਬਿਜਲੀ ਖੰਭੇ ਤੇ ਸਕਰੈਪ ਕੀਤੇ ਖੁਰਦ ਬੁਰਦ, ਮਾਮਲਾ ਦਰਜ
Published : Feb 5, 2023, 5:34 pm IST
Updated : Feb 5, 2023, 5:34 pm IST
SHARE ARTICLE
photo
photo

ਪੁਲਿਸ ਨੇ ਸਰਕਾਰੀ ਖੰਭਿਆਂ ਅਤੇ ਸਕਰੈਪ ਸਮੇਤ ਟਰੱਕ ਵੀ ਕੀਤਾ ਬਰਾਮਦ

 

ਸ੍ਰੀ ਮੁਕਤਸਰ ਸਾਹਿਬ - ਸਰਕਾਰੀ ਸਟੋਰ ’ਚੋਂ ਬਿਜਲੀ ਖੰਭੇ, ਸਕਰੈਪ ਅਤੇ ਕੇਬਲ ਤਾਰਾਂ ਖੁਰਦ ਬੁਰਦ ਕਰਨ ਦੇ ਮਾਮਲੇ 'ਚ ਸਟੋਰ ਮੁਲਾਜਮਾਂ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਇਕ ਟਰੱਕ ਜਿਸ ਵਿਚ 15 ਸਰਕਾਰੀ ਖੰਭੇ, ਕੇਬਲ ਅਤੇ ਸਕਰੈਪ ਬਰਾਮਦ ਕੀਤਾ ਹੈ।

ਬਿਜਲੀ ਖੰਭਿਆਂ ਦੇ ਸਰਕਾਰੀ ਆਊਟਲੈਟ ਸਟੋਰ 'ਚੋਂ ਬਿਜਲੀ ਖੰਭੇ ਅਤੇ ਤਾਰਾਂ ਦੀ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਸਟੋਰ 'ਚ ਹੀ ਕੰਮ ਕਰ ਰਹੇ ਸਟੋਰ ਕੀਪਰ, ਗਾਰਡ, ਹੈਲਪਰ ਅਤੇ ਡਰਾਇਵਰ ’ਤੇ ਮਾਮਲਾ ਦਰਜ ਕੀਤਾ ਹੈ। 

ਇਸ ਸਬੰਧੀ ਥਾਣਾ ਸਿਟੀ ਵਿਖੇ ਦਰਜ ਕੀਤੇ ਗਏ ਮਾਮਲੇ ਵਿਚ ਇਸ ਸਟੋਰ ਦੇ ਇੰਚਾਰਜ ਰਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਸਟੋਰ ਦਾ ਸਟੋਰ ਕੀਪਰ ਵਿਜੇ ਕੁਮਾਰ, ਸਕਿਓਰਟੀ ਗਾਰਡ ਸੁਖਪਾਲ ਸਿੰਘ ਵਿਭਾਗ ਦੇ ਜੇ. ਈ. ਨਾਲ ਮਿਲੀਭੁਗਤ ਕਰਕੇ ਸਰਕਾਰੀ ਖੰਭੇ, ਕੇਬਲ ਅਤੇ ਹੋਰ ਸਕਰੈਪ ਖੁਰਦ ਬੁਰਦ ਕਰਦੇ ਹਨ। ਇਸ ’ਤੇ ਜਦ ਕਾਰਵਾਈ ਕੀਤੀ ਗਈ ਤਾਂ ਇਕ ਟਰੱਕ ਪੀ ਬੀ 10 ਡੀ ਐਮ 9974 ਜਿਸ ਦਾ ਡਰਾਇਵਰ ਕਾਰਜ ਸਿੰਘ ਦਾ ਪਿੱਛਾ ਕਰ ਰਾਊਂਡਅੱਪ ਕੀਤਾ ਗਿਆ ਤਾਂ ਇਸ ਵਿਚੋਂ 15 ਸਰਕਾਰੀ ਪੋਲ ਅਤੇ ਤਾਰਾਂ ਦਾ ਸਕਰੈਪ ਲੱਦਿਆ ਹੋਇਆ ਸੀ। 

ਇਹ ਸਾਰੇ ਸਮਾਨ ਨੂੰ ਬਿਆਨਕਰਤਾ ਅਨੁਸਾਰ ਸਟੋਰ ’ਚੋਂ ਖੁਰਦ ਬੁਰਦ ਕੀਤਾ ਗਿਆ। ਇਸ ਸਬੰਧੀ ਕੋਈ ਵੀ ਗੇਟ ਪਾਸ ਨਹੀਂ ਮਿਲਿਆ। ਇਸ ਸਬੰਧੀ ਪੁਲਿਸ ਨੇ ਆਈ ਪੀ ਸੀ ਦੀ ਧਾਰਾ 409, 120 ਬੀ ਤਹਿਤ ਮਾਮਲਾ ਵਿਜੇ ਕੁਮਾਰ ਸਟੋਰ ਕੀਪਰ, ਸੁਖਪਾਲ ਸਿੰਘ ਸਕਿਓਰਟੀ ਗਾਰਡ, ਕਾਰਜ ਸਿੰਘ ਡਰਾਇਵਰ, ਮੰਗਤ ਸਿੰਘ ਹੈਲਪਰ ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਅਗਲੇਰੀ ਜਾਂਚ ਚੱਲ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement