ਖ਼ਬਰਾਂ |

ਤਾਜ਼ਾ |

Punjab News: ਬਠਿੰਡਾ 'ਚ ਦਿਨ-ਦਿਹਾੜੇ ਵਾਸ਼ਿੰਗ ਮਸ਼ੀਨ ਚੋਰੀ, 2 ਚੋਰ ਮਸ਼ੀਨ ਮੋਟਰਸਾਈਕਲ 'ਤੇ ਰੱਖ ਕੇ ਹੋਏ ਫ਼ਰਾਰ  
Published : Feb 5, 2024, 5:55 pm IST
Updated : Feb 5, 2024, 5:55 pm IST
SHARE ARTICLE
File Photo
File Photo

ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ

Punjab News:  ਬਠਿੰਡਾ - ਬਠਿੰਡਾ ਸ਼ਹਿਰ ਵਿਚ ਦਿਨੋ-ਦਿਨ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਧੋਬੀਆਣਾ ਬਸਤੀ ਗਲੀ ਨੰਬਰ 2 ਸਥਿਤ ਇੱਕ ਘਰ ਵਿਚੋਂ ਦੋ ਚੋਰਾਂ ਨੇ ਵਾਸ਼ਿੰਗ ਮਸ਼ੀਨ ਚੋਰੀ ਕਰ ਲਈ ਤੇ ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਅਨੁਸਾਰ ਗਲੀ ਨੰਬਰ 2 ਧੋਬੀਆਣਾ ਬਸਤੀ 'ਚ ਇਕ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਇਸ ਦੌਰਾਨ ਦੋ ਚੋਰ ਮੋਟਰਸਾਈਕਲ 'ਤੇ ਆਏ ਅਤੇ ਘਰ ਦੇ ਬਾਹਰ ਰੁਕ ਗਏ ਤਾਂ ਇਕ ਵਿਅਕਤੀ ਨੇ ਮੋਟਰਸਾਈਕਲ ਸਟਾਰਟ ਕਰਕੇ ਉਥੇ ਹੀ ਖੜ੍ਹਾ ਕਰ ਦਿੱਤਾ ਅਤੇ ਦੂਜੇ ਵਿਅਕਤੀ ਨੇ ਮਸ਼ੀਨ ਚੁੱਕ ਲਈ। ਉਨ੍ਹਾਂ ਅੰਦਰੋਂ ਮਸ਼ੀਨ ਕੱਢ ਕੇ ਮੋਟਰਸਾਈਕਲ ਉੱਪਰ ਰੱਖ ਲਈ ਅਤੇ ਫਰਾਰ ਹੋ ਗਏ। ਮਕਾਨ ਮਾਲਕ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement