ਖ਼ਬਰਾਂ |

ਤਾਜ਼ਾ |

Tarn Taran ਘਰ ਵਿਚ ਬਣੀ ਪਟਾਕਿਆਂ ਦੀ ਨਾਜਾਇਜ਼ ਫ਼ੈਕਟਰੀ ਵਿਚ ਲੱਗੀ ਅੱਗ
Published : Feb 6, 2025, 12:30 pm IST
Updated : Feb 6, 2025, 12:30 pm IST
SHARE ARTICLE
Fire breaks out at illegal home-made firecracker factory in Tarn Taran Latest News in Punjabi
Fire breaks out at illegal home-made firecracker factory in Tarn Taran Latest News in Punjabi

Tarn Taran ਇਕ ਔਰਤ ਦੀ ਮੌਤ ਤੇ ਇਕ ਬੱਚੀ ਅੱਗ ’ਚ ਝੁਲਸਿਆ 

Fire breaks out at illegal home-made firecracker factory in Tarn Taran Latest News in Punjabi : ਤਰਨਤਾਰਨ ਦੇ ਕਸਬਾ ਨੁਸ਼ਹਿਰਾਂ ਪੰਨੂਆਂ ਵਿਖ਼ੇ ਇਕ ਘਰ ਵਿਚ ਹੀ ਬਣਾਏ ਜਾ ਰਹੇ ਪਟਾਖਿਆ ਦੀ ਫ਼ੈਕਟਰੀ ਵਿਚ ਅੱਗ ਲੱਗ ਗਈ ਜਿਸ ਵਿਚ ਇਕ ਔਰਤ ਦੀ ਅੱਗ ਲੱਗਣ ਨਾਲ਼ ਮੌਤ ਹੋ ਗਈ ਅਤੇ ਇਕ ਬੱਚਾ ਝੁਲਸ ਗਿਆ ਜਿਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖ਼ੇ ਦਾਖ਼ਲ ਕਰਾਇਆ ਗਿਆ ਹੈ, ਮੌਕੇ ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। 

ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿਤੀ ਗਈ ਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਦਸਿਆ ਕਿ ਫ਼ਿਲਹਾਲ ਕਿੰਨੇ ਜ਼ਖ਼ਮੀ ਹਨ ਇਸ ਬਾਰੇ ਹਾਲੇ ਕੋਈ ਸਪੱਸ਼ਟ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ।

ਇਸ ਮੌਕੇ ’ਤੇ ਜਾਣਕਾਰੀ ਦਿੰਦੇ ਇਕ ਬਜ਼ੁਰਗ ਵਿਅਕਤੀ ਅਤੇ ਮਾਤਾ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਭਜਨ ਸਿੰਘ ਵਾਸੀ ਚੌਧਰੀਆਂ ਵਾਲਾ ਜਿਸ ਨੇ ਅਪਣੇ ਘਰ ਇਕ ਪਟਾਕਿਆਂ ਵਾਲੀ ਨਾਜਾਇਜ਼ ਫ਼ੈਕਟਰੀ ਲਗਾਈ ਸੀ। ਅੱਜ ਸਵੇਰੇ ਅਚਾਨਕ ਹੀ ਉਸ ਫ਼ੈਕਟਰੀ ਵਿੱਚ ਅੱਗ ਲੱਗ ਗਈ ਜਿਸ ਵਿਚ ਦਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਜ਼ਖ਼ਮੀ ਹੋਏ ਨੇ ਅਤੇ ਇਕ ਔਰਤ ਜਸ਼ਨਪ੍ਰੀਤ ਕੌਰ ਪਤਨੀ ਆਕਾਸ਼ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement