ਖ਼ਬਰਾਂ |

ਤਾਜ਼ਾ |

ਇਨਸਾਨੀਅਤ ਸ਼ਰਮਸਾਰ: ਕਣਕ ਚੋਰੀ ਕਰਨ 'ਤੇ ਟਰੱਕ ਦੇ ਅੱਗੇ ਰੱਸੀ ਨਾਲ ਬੰਨ੍ਹ ਕੇ ਘੁਮਾਇਆ ਚੋਰ

By : GAGANDEEP

Published : Dec 12, 2022, 9:42 am IST
Updated : Dec 12, 2022, 12:11 pm IST
SHARE ARTICLE
photo
photo

ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਚੋਰ ਤੇ ਟਰੱਕ ਚਾਲਕ ਖਿਲਾਫ਼ ਕੇਸ ਕੀਤਾ ਦਰਜ

 

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਣਕ ਚੋਰੀ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਕਾਬੂ ਕਰ ਕੇ ਟਰੱਕ ਦੇ ਅੱਗੇ ਰੱਸੀ ਨਾਲ ਬੰਨ੍ਹ ਕੇ ਘੁਮਾਇਆ ਗਿਆ।

ਟਰੱਕ ਦੇ ਅੱਗੇ ਬੰਨ੍ਹ ਨੌਜਵਾਨ ਨੂੰ ਘੁਮਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਅਬੋਹਰ ਰੋਡ ਦਾ ਹੈ। ਇਹ ਘਟਨਾ ਐਤਵਾਰ ਦੀ ਸ਼ਾਮ ਕਰੀਬ ਸਾਢੇ ਪੰਜ ਵਜੇ ਦੇ ਆਸਪਾਸ ਦੀ ਦੱਸੀ ਜਾ ਰਹੀ ਹੈ। ਵੀਡੀਓ ਵਾਇਰਲ ਹੋਣ ’ਤੇ ਪੁਲਿਸ ਤੁਰੰਤ ਹਰਕਤ ’ਚ ਆਈ।

ਵਾਇਰਲ ’ਚ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਰੱਸੀ ਦੇ ਸਹਾਰੇ ਅੱਗੇ ਬੰਨਿਆਂ ਹੋਇਆ ਹੈ ਤੇ ਚਾਲਕ ਟਰੱਕ ਚਲਾ ਰਿਹਾ ਹੈ। ਵੀਡੀਓ ’ਚ ਕੁਝ ਲੋਕ ਟਰੱਕ ਨੂੰ ਰੋਕ ਕੇ ਘਟਨਾ ਨੂੰ ਲੈ ਕੇ ਪੁੱਛ ਰਹੇ ਹਨ ਤੇ ਅੱਗੇ ਬੈਠਾ ਵਿਅਕਤੀ ਕਣਕ ਚੋਰੀ ਦੀ ਜਾਣਕਾਰੀ ਦੇ ਰਿਹਾ ਹੈ। ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਕਣਕ ਚੋਰੀ ਕਰਨ ਵਾਲੇ ਮੁਲਜ਼ਮ ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement