ਖ਼ਬਰਾਂ |

ਤਾਜ਼ਾ |

ਮਨਪ੍ਰੀਤ ਬਾਦਲ ਨੂੰ ਮਿਲਣ ਮਗਰੋਂ ਕੈਪਟਨ ਲੈਣਗੇ ਮੁੱਖ ਸਕੱਤਰ ਬਾਰੇ ਫ਼ੈਸਲਾ
Published : May 22, 2020, 3:10 am IST
Updated : May 22, 2020, 3:10 am IST
SHARE ARTICLE
File Photo
File Photo

ਬੀਤੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕਾਂ ਰਾਜਾ ਵੜਿੰਗ, ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ ਅਤੇ ਸੂਬਾ ਕਾਂਗਰਸ

ਚੰਡੀਗੜ੍ਹ : ਬੀਤੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕਾਂ ਰਾਜਾ ਵੜਿੰਗ, ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਲੰਚ ਮੀਟਿੰਗ ਤੋਂ ਬਾਅਦ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਣ ਤੋਂ ਬਾਅਦ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁਧ ਕਾਰਵਾਈ ਬਾਰੇ ਕੋਈ ਅੰਤਮ ਫ਼ੈਸਲਾ ਲੈਣਗੇ।

Sukhjinder RandhawaSukhjinder Randhawa

ਜ਼ਿਕਰਯੋਗ ਹੈ ਕਿ ਲੰਚ ਮੀਟਿੰਗ 'ਚ ਜਿੱਥੇ ਰੰਧਾਵਾ ਅਤੇ ਹੋਰ ਮੈਂਬਰਾਂ ਨੇ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ ਚੁੱਕੀ ਹੈ ਅਤੇ ਮੁੱਖ ਮੰਤਰੀ ਨੇ ਮਾਮਲੇ ਨੂੰ ਵੇਖਣ ਅਤੇ ਯੋਗ ਕਾਰਵਾਈ ਦੀ ਭਰੋਸਾ ਵੀ ਦਿਤਾ ਹੈ, ਪਰ ਅੰਤਮ ਫ਼ੈਸਲਾ ਮਨਪ੍ਰੀਤ ਸਿੰਘ ਨੂੰ ਸੁਣੇ ਬਗੈਰ ਸੰਭਵ ਨਹੀਂ।

MANPREET BADALFile Photo

ਇਸ ਦਾ ਮੁੱਖ ਕਾਰਨ ਹੈ ਕਿ ਮਨਪ੍ਰੀਤ ਸਿੰਘ ਨੇ ਹੀ ਮੁੱਖ ਸਕੱਤਰ ਵਿਰੁਧ ਮੰਤਰੀਆਂ ਦੀ ਅਗਵਾਈ ਸੰਭਾਲੀ ਸੀ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਸਟੈਂਡ ਲਿਆ ਸੀ। ਮਿਲੀ ਜਾਣਕੀ ਮੁਤਾਬਕ ਮੁੱਖ ਮੰਤਰੀ ਬੀਤੇ ਦਿਨ ਹੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਣਾ ਚਾਹੁੰਦੇ ਸਨ ਪਰ ਹਾਲੇ ਪਿਤਾ ਦੀ ਮੌਤ ਦੇ ਸ਼ੋਕ ਕਾਰਨ ਗੱਲਬਾਤ ਸੰਭਵ ਨਹੀਂ ਹੋ ਸਕੀ। ਇਕ-ਦੋ ਦਿਨ 'ਚ ਇਹ ਗੱਲ ਹੋ ਸਕਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement