ਖ਼ਬਰਾਂ |

ਤਾਜ਼ਾ |

ਪੀਟੀਆਈ ਅਧਿਆਪਕਾਂ ਦੇ ਹੱਕ 'ਚ ਨਿਤਰਿਆ ਹਰਿਆਣਾ ਵਿਦਿਆਲਿਆ ਅਧਿਆਪਕ ਸੰਘ
Published : May 22, 2020, 9:18 am IST
Updated : May 22, 2020, 9:18 am IST
SHARE ARTICLE
ਬਲਾਕ ਸਿਖਿਆ ਅਧਿਕਾਰੀ ਬੜਾਗੁੜਾ ਨੂੰ ਮੰਗ ਪੱਤਰ ਦਿੰਦੇ ਹੋਏ ਅਧਿਆਪਕ।
ਬਲਾਕ ਸਿਖਿਆ ਅਧਿਕਾਰੀ ਬੜਾਗੁੜਾ ਨੂੰ ਮੰਗ ਪੱਤਰ ਦਿੰਦੇ ਹੋਏ ਅਧਿਆਪਕ।

ਸਰਕਾਰ ਅਧਿਆਪਕਾਂ ਦੇ 10 ਸਾਲ ਦੇ ਰੈਗੂਲਰ ਤਜਰਬੇ ਨੂੰ ਮੁੱਖ ਰਖ ਕੇ ਇਨ੍ਹਾਂ ਦੀ ਸੇਵਾ-ਮੁਕਤੀ ਰੋਕੇ

ਕਾਲਾਂਵਾਲੀ, 21 ਮਈ (ਸੁਰਿੰਦਰ ਪਾਲ ਸਿੰਘ): ਅੱਜ ਬਲਾਕ ਸਿਖਿਆ ਅਧਿਕਾਰੀ ਬੜਾਗੁੜਾ ਦੇ ਦਫ਼ਤਰ ਵਿਖੇ ਹਰਿਆਣਾ ਵਿਦਿਆਲਿਆ ਅਧਿਆਪਕ ਸੰਘ ਸਬੰਧਤ ਸਰਵ ਕਰਮਚਾਰੀ ਸੰਘ ਦੁਆਰਾ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਬਲਾਕ ਸਿਖਿਆ ਅਧਿਕਾਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿਤਾ ਗਿਆ।

ਇਸ ਮੌਕੇ ਅਧਿਆਪਕ ਸੰਘ ਦੇ ਜਿਲ੍ਹਾ ਸਕੱਤਰ ਮਾ: ਬੂਟਾ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਰਾਜ ਸਰਕਾਰ ਦੁਆਰਾ 1983 ਪੀਟੀਆਈ ਦੀ ਭਰਤੀ ਪਰਕ੍ਰਿਆ ਦੁਬਾਰਾ ਸ਼ੁਰੂ ਕਰਨ ਦਾ ਅਧਿਆਪਕ ਸੰਘ ਸਖਤ ਵਿਰੋਧ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਹ ਪੀਟੀਆਈ ਅਧਿਆਪਕ ਬੇਸ਼ੱਕ ਕੋਰਟ ਤੋਂ ਕੇਸ ਹਾਰ ਚੁੱਕੇ ਹਨ ਪਰ ਸਰਕਾਰ ਇਨ੍ਹਾਂ ਦੇ 10 ਸਾਲਾਂ ਦੇ ਵਿਦਿਅਕ ਤਜਰਬੇ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਸੇਵਾ ਮੁਕਤ ਨਾ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਨਾਲ ਇਨ੍ਹਾਂ ਦੇ ਪਰਿਵਾਰ ਵੀ ਜੁੜੇ ਹੋਏ ਹਨ ਜੇਕਰ ਅਜਿਹੇ ਵਿੱਚ ਇਨ੍ਹਾਂ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ ਤਾਂ ਇਨ੍ਹਾਂ ਦੇ ਪਰਿਵਾਰ ਰੁਲ ਜਾਣਗੇ।

ਹਰਿਆਣਾ ਵਿਦਿਆਲਿਆ ਅਧਿਆਪਕ ਸੰਘ ਬਲਾਕ ਕਾਲਾਂਵਾਲੀ ਦੇ ਸਕੱਤਰ ਭਗਵਾਨ ਦਾਸ ਨੇ ਕਿਹਾ ਕਿ ਅਧਿਆਪਕ ਸੰਘ ਆਪਣੇ ਸਾਥੀ ਅਧਿਆਪਕਾਂ ਨੂੰ ਪ੍ਰੇਰ ਰਿਹਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲੇ ਲਈ ਜ਼ੋਰਦਾਰ ਅਭਿਆਨ ਚਲਾਉਣ। ਇਸੇ ਤਰਾਂ ਬਲਾਕ ਬੜਾਗੁੜਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਟੈਲੀਵੀਜ਼ਨ ਅਤੇ ਮੋਬਾਇਲਾਂ ਤੇ ਵਿਦਿਆਰਥੀਆਂ ਦੀ ਪੜ੍ਹਾਈ ਕਰਵਾਉਣ ਸਦਕਾ ਵਿਦਿਆਰਥੀਆਂ ਦੀ ਮਾਨਸਿਕਤਾ 'ਚ ਤੇਜ਼ੀ ਨਾਲ ਵਿਗਾੜ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਉਂਝ ਵੀ ਸਿਖਿਆ ਮਾਹਰਾਂ ਅਨੁਸਾਰ ਆਨਲਾਈਨ ਟੀਚਿੰਗ ਕਲਾਸ ਰੂਮ ਸਿਖਿਆ ਦਾ ਸਹੀ ਵਿਕਲਪ ਨਹੀਂ ਹੈ ਸਗੋ ਸਿੱਖਿਆਂ ਤਾਂ ਸਮਾਜੀਕਰਨ ਦਾ ਹੀ ਮਾਧਿਅਮ ਅਤੇ ਸਹੀ ਨਤੀਜਾ ਹੈ। ਇਹ ਮਸ਼ੀਨੀਕਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮੁਨਾਫ਼ੇ ਤੇ ਆਧਾਰਿਤ ਪ੍ਰਾਇਵੇਟਾਇਜੇਸ਼ਨ ਜ਼ਰੂਰ ਹੈ ਜਾਂ ਫਿਰ ਟੀ ਵੀ.ਚੈਨਲਾਂ ਤੇ ਪੜ੍ਹਾਈ ਦੇ ਨਾਮ 'ਤੇ ਢੰਕੋਸਲਾ ਹੈ।


ਅਧਿਆਪਕ ਸੰਘ ਦੇ ਅਗੂ ਪੁਰਸ਼ੋਤਮ ਸਾਸ਼ਤਰੀ ਦਾ ਕਹਿਣਾ ਸੀ ਕਿ ਕੋਵਿਡ 19 ਦੀ ਮਹਾਂਮਾਰੀ ਦੌਰਾਨ ਹਰਿਆਣਾ ਦੇ ਅਧਿਆਪਕ ਬਿਨਾਂ ਸੁਰੱਖਿਆ ਸਾਧਨਾਂ ਦੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਦੇਸ਼ ਹਿੱਤ ਵਿੱਚ ਡਿਊਟੀ ਕਰ ਰਹੇ ਹਨ, ਪਰ ਦੂਜੇ ਪਾਸੇ ਅਧਿਆਪਕਾਂ ਤੇ ਮੁੱਕਦਮੇ ਬਣਾਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।

ਅਧਿਆਪਕ ਸੰਘ ਦੇ ਆਗੂਆਂ ਦੀ ਇਹ ਮੰਗ ਹੈ ਕਿ ਇਸ ਸਾਲ ਵਿੱਚ ਵਿਭਾਗ 20 ਫ਼ੀਸਦੀ ਸਿਲੇਬਸ ਘੱਟ ਕੀਤਾ ਜਾਵੇ। ਬਲਾਕ ਸਿਖਿਆ ਅਧਿਕਾਰੀ ਬੜਾਗੁੜਾ ਨੂੰ ਮੰਗ ਪੱਤਰ ਦੇਣ ਸਮੇਂ ਪੁਰਸ਼ੋਤਮ ਲਾਲ ਸਾਸ਼ਤਰੀ,ਰਮੇਸ਼ ਕੁਮਾਰ,ਬਲਵੰਤ ਸਿੰਘ, ਨੌਰੰਗ ਰਾਮ, ਦਰਸ਼ਨ ਸਿੰਘ ਅਤੇ ਸੁਰਿੰਦਰ ਕੁਮਾਰ ਵੀ ਮੌਜੂਦ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement