ਖ਼ਬਰਾਂ |

ਤਾਜ਼ਾ |

Ludhiana News : ਗੁਆਂਢੀ ਅਤੇ ਉਸ ਦੇ ਨੌਕਰ ਨੇ ਤੇਜ਼ਧਾਰ ਹਥਿਆਰ ਨਾਲ ਕਿਸਾਨ ਦਾ ਖੇਤ 'ਚ ਹੀ ਕੀਤਾ ਕਤਲ
Published : Jul 26, 2024, 11:38 am IST
Updated : Jul 26, 2024, 11:43 am IST
SHARE ARTICLE
Farmer murder
Farmer murder

ਮ੍ਰਿਤਕ ਦੀ ਜ਼ਮੀਨ ਖਰੀਦਣਾ ਚਾਹੁੰਦੇ ਸਨ ਆਰੋਪੀ

 Ludhiana News : ਲੁਧਿਆਣਾ ਦੇ ਕਸਬਾ ਰਾਏਕੋਟ 'ਚ ਇੱਕ ਕਿਸਾਨ ਦਾ ਉਸ ਦੇ ਗੁਆਂਢੀ ਅਤੇ ਉਸ ਦੇ ਨੌਕਰ 'ਤੇ ਬੇਰਹਿਮੀ ਨਾਲ ਕਤਲ ਕਰਨ ਦਾ ਆਰੋਪ ਹੈ। ਜਾਣਕਾਰੀ ਅਨੁਸਾਰ ਆਰੋਪੀ ਮ੍ਰਿਤਕ ਕਿਸਾਨ ਦੀ ਜ਼ਮੀਨ ਖਰੀਦਣਾ ਚਾਹੁੰਦੇ ਸਨ ਪਰ ਕਿਸਾਨ ਉਨ੍ਹਾਂ ਨੂੰ ਜ਼ਮੀਨ ਵੇਚਣਾ ਨਹੀਂ ਚਾਹੁੰਦਾ ਸੀ। ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।

ਮ੍ਰਿਤਕ ਕਿਸਾਨ ਦੀ ਲਾਸ਼ ਖੇਤਾਂ ਦੇ ਕੋਲ ਮੋਟਰ 'ਤੇ ਪਈ ਮਿਲੀ। ਮ੍ਰਿਤਕ ਦਾ ਨਾਂ ਕਮਲਜੀਤ ਸਿੰਘ ਉਰਫ ਬੱਲੂ (52) ਹੈ। ਉਹ ਰਾਤ ਨੂੰ ਖੇਤਾਂ ਦੀ ਸਿੰਚਾਈ ਕਰਨ ਗਿਆ ਸੀ। ਪੁਲੀਸ ਨੇ ਦੇਰ ਰਾਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ, ਉਦੋਂ ਤੱਕ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।

ਗੁਆਂਢੀ ਅਤੇ ਨੌਕਰ 'ਤੇ ਆਰੋਪ 

ਜਾਣਕਾਰੀ ਅਨੁਸਾਰ ਪਿੰਡ ਬਸਰਾਉ ਦਾ ਰਹਿਣ ਵਾਲਾ ਬੱਲੂ ਖੇਤਾਂ ਦੀ ਸਿੰਚਾਈ ਕਰਨ ਗਿਆ ਹੋਇਆ ਸੀ। ਉਸ ਦੇ ਖੇਤ ਦੇ ਨੇੜੇ ਹੀ ਉਸ ਦੇ ਗੁਆਂਢੀ ਹਰਜੀਤ ਸਿੰਘ ਸੇਖੋਂ ਵਾਸੀ ਫੁੱਲਾਂਵਾਲ ਦਾ ਵੀ ਖੇਤ ਹੈ। ਹਰਜੀਤ ਦੇ ਨੌਕਰ ਨੇ ਬੱਲੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਮ੍ਰਿਤਕ ਦੇ ਲੜਕੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗੁਆਂਢੀ ਹਰਜੀਤ ਸਿੰਘ ਸੇਖੋਂ ਵਾਸੀ ਫੁੱਲਾਂਵਾਲ ਉਸ ਦੇ ਪਿਤਾ ਨੂੰ ਮੋਟਰ ’ਤੇ ਬਿਠਾ ਕੇ ਬੈਠਾ ਸੀ ਅਤੇ ਉਸ ਦਾ ਨੌਕਰ ਵਿਕਾਸ ਲਾਲ ਯਾਦਵ ਜੀਨਸ ਲਾਲ ਵਾਸੀ ਪਿੰਡ ਹਰਸਰ ਜ਼ਿਲ੍ਹਾ ਮੁਜ਼ੱਫਰਪੁਰ ਬਿਹਾਰ ਉਸ 'ਤੇ ਦਾਤਰ ਨਾਲ ਵਾਰ ਕਰ ਰਿਹਾ ਸੀ। ਜਦੋਂ ਉਸ ਨੇ ਆਪਣੇ ਪਿਤਾ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।


 ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਉਨ੍ਹਾਂ ਦੀ ਜ਼ਮੀਨ ਖਰੀਦਣਾ ਚਾਹੁੰਦਾ ਸੀ ਪਰ ਉਨ੍ਹਾਂ ਨੇ ਆਪਣੀ ਜ਼ਮੀਨ ਕਿਸੇ ਹੋਰ ਨੂੰ ਦੇ ਦਿੱਤੀ ਹੈ। ਇਸੇ ਰੰਜਿਸ਼ ਕਾਰਨ ਹਰਜੀਤ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ। ਫਿਲਹਾਲ ਥਾਣਾ ਸਦਰ ਰਾਏਕੋਟ ਦੀ ਪੁਲਸ ਨੇ ਇਸ ਮਾਮਲੇ 'ਚ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Location: India, Punjab

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement