ਖ਼ਬਰਾਂ |

ਤਾਜ਼ਾ |

ਦੁਨੀਆਂ ਦੇ ਸੱਭ ਤੋਂ ਵੱਧ ਉਮਰ ਦੇ ਸਰੀਰੋਂ ਜੁੜੇ ਭਰਾਵਾਂ ਦੀ ਮੌਤ
Published : Jul 8, 2020, 7:48 am IST
Updated : Jul 8, 2020, 7:48 am IST
SHARE ARTICLE
File
File

ਸਰਕਸ ਵਿਚ ਨੌਕਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਰਹੇ

ਡੇਟਨ (ਅਮਰੀਕਾ), 7 ਜੁਲਾਈ  : ਦੁਨੀਆਂ ਦੇ ਸੱਭ ਤੋਂ ਵੱਧ ਉਮਰ ਦੇ ਸਰੀਰ ਰਾਹੀਂ ਜੁੜੇ ਭਰਾਵਾਂ ਦਾ ਚਾਰ ਜੁਲਾਈ ਨੂੰ ਦਿਹਾਂਤ ਹੋ ਗਿਆ। ਉਹ 68 ਸਾਲ ਦੇ ਸਨ। ਰੋਨੀ ਅਤੇ ਡੋਨੀ ਗੇਲਯਨ ਦਾ ਜਨਮ 28 ਅਕਤੂਬਰ 1951 ਨੂੰ ਓਹੀਓ ਦੇ ਵੇਵਰਕ੍ਰਿਕ ਵਿਚ ਹੋਇਆ ਸੀ। 2014 ਵਿਚ 63 ਸਾਲ ਦੀ ਉਮਰ ਵਿਚ ਉਨ੍ਹਾਂ ਸੱਭ ਤੋਂ ਵੱਧ ਸਮੇਂ ਤਕ ਜਿਊਣ ਵਾਲੇ ਸਰੀਰ ਨਾਲ ਜੁੜੇ ਭਰਾਵਾਂ ਦਾ ਰੀਕਾਰਡ ਬਣਾ ਲਿਆ ਸੀ। ਇਹ ਦੋਵੇਂ ਢਿੱਡ ਤੋਂ ਜੁੜੇ ਹੋਏ ਸਨ।

File

ਡਬਲਿਊਐਚਆਈਓ ਦੀ ਰੀਪੋਰਟ ਵਿਚ ਉਨ੍ਹਾਂ ਦੇ ਭਰਾ ਜਿਮ ਨੇ ਕਿਹਾ ਕਿ ਦੋਹਾਂ ਦਾ ਡੇਟਨ ਦੇ ਸਿਹਤ ਕੇਂਦਰ ਵਿਚ ਦਿਹਾਂਤ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਕੁਦਰਤੀ ਸੀ। ਦੋਹਾਂ ਭਰਾਵਾਂ ਨੇ ਕਾਰਨੀਵਲ ਅਤੇ ਸਰਕਸ ਵਿਚ ਵੀ ਹਿੱਸਾ ਲਿਆ ਸੀ ਜਿਥੇ ਉਹ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੇ। ਜਿਮ ਗੇਲਯਨ ਨੇ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ਨਾਲ ਕਈ ਸਾਲਾਂ ਤਕ ਘਰ ਦਾ ਗੁਜ਼ਾਰਾ ਚਲਦਾ ਰਿਹਾ। ਦੋਹਾਂ ਨੇ 1991 ਵਿਚ ਕੰਮ ਕਰਨਾ ਬੰਦ ਕਰ ਦਿਤਾ ਅਤੇ 2010 ਤਕ ਇਕੱਲੇ ਰਹੇ। ਫਿਰ ਸਿਹਤ ਸਬੰਧੀ ਪ੍ਰੇਸ਼ਾਨੀਆਂ ਵਧਣ ਕਾਰਨ ਉਨ੍ਹਾਂ ਪਰਵਾਰ ਨਾਲ ਰਹਿਣਾ ਸ਼ੁਰੂ ਕਰ ਦਿਤਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement