ਖ਼ਬਰਾਂ |

ਤਾਜ਼ਾ |

ਚੀਨ ਨੇ ਲੋੜ ਦੇ ਸਮੇਂ ਅਮਰੀਕੀਆਂ ਨੂੰ ਜਾਣਕਾਰੀ ਨਹੀਂ ਦਿਤੀ : ਪੋਮਪਿਉ
Published : Apr 16, 2020, 12:03 pm IST
Updated : Apr 16, 2020, 12:03 pm IST
SHARE ARTICLE
File photo
File photo

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਉ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿਠਣ ਨੂੰ ਲੈ ਕੇ ਚੀਨ ਤੋਂ ਸਵਾਲਾਂ ਦੇ ਜਵਾਬ ਅਤੇ ਪਾਰਦਰਸ਼ਿਤਾ ਦੀ ਮੰਗ

ਵਾਸ਼ਿੰਗਟਨ, 15 ਅਪ੍ਰੈਲ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਉ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿਠਣ ਨੂੰ ਲੈ ਕੇ ਚੀਨ ਤੋਂ ਸਵਾਲਾਂ ਦੇ ਜਵਾਬ ਅਤੇ ਪਾਰਦਰਸ਼ਿਤਾ ਦੀ ਮੰਗ ਕਰਦੇ ਹੋਏ ਕਿਹਾ ਕਿ ਚੀਨ ਨੇ ਅਮਰੀਕੀਆਂ ਨੂੰ ਉਸ ਸਮੇਂ ਇਸ ਦੀ ਜਾਣਕਾਰੀ ਨਹੀਂ ਕੀਤੀ ਜਦ ਸ਼ੁਰੂਆਤ 'ਚ ਇਸ ਦੀ ਜ਼ਿਆਦਾ ਜ਼ਰੂਰਤ ਸੀ। ਪੋਮਪਿਉ ਨੇ ਕੋਰੋਨਾ ਵਾਇਰਸ ਨੂੰ ਇਕ ਗਲੋਬਲ ਮਹਾਂਮਾਰੀ ਐਲਾਨ ਕਰਨ 'ਚ ਬਹੁਤ ਲੰਮਾ ਸਮਾਂ ਲੈਣ ਦੇ ਲਈ ਵਿਸ਼ਵ ਸਿਹਤ ਸੰਗਠਨ (ਡਬਲੀਊ.ਐਚ.ਓ) ਦੀ ਵੀ ਅਲੋਚਨਾ ਕੀਤੀ।

File photoFile photo

ਵਿਦੇਸ਼ ਮੰਤਰੀ ਨੇ ਫ਼ਾਕਸ ਨਿਊਜ਼ ਨੂੰ ਮੰਗਲਵਾਰ ਨੂੰ ਕਿਹਾ, ''ਚੀਨ ਦੀ ਕਮਿਊਨਿਸਟ ਪਾਰਟੀ ਨੇ ਅਮਰੀਕੀਆਂ ਨੂੰ ਤਦ ਕੋਈ ਪਹੁੰਚ ਪ੍ਰਦਾਨ ਨਹੀਂ ਕੀਤੀ ਜਦ ਸਾਨੂੰ ਸ਼ੁਰੂਆਤ 'ਚ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਰਾਸ਼ਟਰਪਤੀ ਨੇ ਉਸ ਬਾਰੇ ਅੱਜ ਜਦ ਗੱਲ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ ਉਨ੍ਹਾਂ ਦੇ ਕੋਲ ਪ੍ਰਯੋਗਸ਼ਾਲਾ ਹੈ। ਅਸੀਂ ਜਾਣਦੇ ਹਾਂ ਕਿ ਵਾਇਰਸ ਵੁਹਾਨ ਤੋਂ ਹੀ ਪੈਦਾ ਹੋਇਆ ਸੀ। ਇਸ ਲਈ ਇਹ ਸਾਰੀਆਂ ਚੀਜ਼ਾਂ ਇਕੱਠੇ ਆਈਆਂ। ਉਨ੍ਹਾਂ ਨੇ ਚੀਨ ਦੇ ਵੁਹਾਨ ਸ਼ਹਿਰ 'ਚ ਗੁਪਤ ਖੋਜ ਲਈ ਇਕ ਪ੍ਰਯੋਗਸ਼ਾਲਾ ਦਾ ਸਪਸ਼ਟ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਾਲੇ ਵੀ ਬਹੁਤ ਕੁੱਝ ਅਜਿਹਾ ਹੈ ਜੋ ਅਮਰੀਕਾ ਨਹੀਂ ਜਾਣਦਾ। ਉਨ੍ਹਾਂ ਕਿਹਾ ਕਿ, ''ਸਾਨੂੰ ਇਨ੍ਹਾਂ ਗੱਲਾ ਦੇ ਜਵਾਬ ਜਾਨਣ ਦੀ ਲੋੜ ਹੈ। ਸਾਡੇ ਇਥੇ ਹਾਲੇ ਵੀ ਵਾਇਰਸ ਮੌਜੂਦ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement