ਖ਼ਬਰਾਂ |

ਤਾਜ਼ਾ |

ਫ਼ਿਲਮ ਧੁਰੰਦਰ-2 ’ਚ ਸਿੱਖ ਮਰਿਆਦਾ ਵਿਰੁੱਧ ਦ੍ਰਿਸ਼ਾਂ ਲਈ ਮਾਫ਼ੀ ਮੰਗੇ ਨਿਰਮਾਤਾ: ਗੁਰਜੋਤ ਸਿੰਘ
Published : Mar 22, 2026, 9:51 pm IST
Updated : Mar 22, 2026, 9:51 pm IST
SHARE ARTICLE
Producers should apologize for scenes against Sikh morality in film Dhurandar-2: Gurjot Singh
Producers should apologize for scenes against Sikh morality in film Dhurandar-2: Gurjot Singh

ਸ਼ਿਵ ਸੈਨਾ ਨੇਤਾ ਨੇ ਕਿਹਾ, ‘ਗੁਰਬਾਣੀ ਪਵਿੱਤਰ ਹੈ ਅਤੇ ਇਸ ਦੀ ਬੇਅਦਬੀ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ’

ਮੁੰਬਈ: ਸ਼ਿਵ ਸੈਨਾ ਨੇਤਾ ਗੁਰਜੋਤ ਸਿੰਘ ਕੀਰ ਨੇ ਹਾਲ ਹੀ ’ਚ ਰਿਲੀਜ਼ ਫ਼ਿਲਮ ਧੁਰੰਦਰ-2 ’ਚ ਗੁਰਬਾਣੀ ਦੀ ਬੇਅਦਬੀ ਦੇ ਦੋਸ਼ ਲਾਉਂਦਿਆਂ ਫ਼ਿਲਮ ਦੇ ਨਿਰਮਾਤਾਵਾਂ ਤੋਂ ਤੁਰਤ ਮਾਫ਼ੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਬਾਣੀ ਪਵਿੱਤਰ ਹੈ ਅਤੇ ਇਸ ਦੀ ਬੇਅਦਬੀ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਫਿਲਮ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਿਤੀ ਹੈ ਅਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਵੀ ਦਿਤੀ।

ਦਰਅਸਲ ਫ਼ਿਲਮ ਧੁਰੰਦਰ-2 ਦੇ ਇਕ ਦਿ੍ਰਸ਼ ਉਤੇ ਵਿਵਾਦ ਖੜ੍ਹਾ ਹੋ ਗਿਆ ਹੈ, ਜਿੱਥੇ ਅਦਾਕਾਰ ਆਰ. ਮਾਧਵਨ ਗੁਰਬਾਣੀ ਦੀ ਇਕ ਪੰਗਤੀ ਬੋਲ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਮੂੰਹ ਵਿਚ ਸਿਗਰਟ ਵੀ ਦਿਸ ਰਹੀ ਹੈ। ਸ਼ਿਵ ਸੈਨਾ ਨੇਤਾ ਗੁਰਜੋਤ ਸਿੰਘ ਕੀਰ ਨੇ ਕਿਹਾ, ‘‘ਗੁਰਬਾਣੀ ਪਵਿੱਤਰ ਹੈ, ਸਿਰਫ਼ ਸੰਵਾਦ ਨਹੀਂ, ਅਤੇ ਇਸ ਤਰ੍ਹਾਂ ਦੀ ਪੇਸ਼ਕਾਰੀ ਸਿੱਖ ਭਾਵਨਾਵਾਂ ਨੂੰ ਢਾਹ ਪਹੁੰਚਾਉਂਦੀ ਹੈ।’’ ਕੀਰ ਨੇ ਕਿਹਾ ਕਿ ਆਰ. ਮਾਧਵਨ ਵਲੋਂ ਨਿਭਾਇਆ ਕਿਰਦਾਰ, ਜੋ ਰਣਵੀਰ ਸਿੰਘ ਨਾਲ ਗੱਲ ਕਰਦੇ ਹੋਏ ਸਿਗਰਟ ਪੀ ਰਿਹਾ ਹੈ ਅਤੇ ਪਵਿੱਤਰ ਗੁਰਬਾਣੀ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ’ ਦਾ ਉਚਾਰਣ ਕਰਦਾ ਹੈ, ਬਹੁਤ ਹੀ ਦੁਖਦਾਈ ਅਤੇ ਅਸਵੀਕਾਰਯੋਗ ਹੈ।

ਉਨ੍ਹਾਂ ਨੇ ਨਿਰਮਾਤਾ, ਆਦਿਤਿਆ ਧਰ, ਆਰ. ਮਾਧਵਨ ਅਤੇ ਰਣਵੀਰ ਸਿੰਘ ਤੋਂ ਐਸ.ਜੀ.ਪੀ.ਸੀ. ਕੋਲੋਂ ਇਸ ਗਲਤੀ ਦੀ ਮਾਫ਼ੀ ਮੰਗਣ ਲਈ ਕਿਹਾ। ਸ਼ਿਵ ਸੇਨਾ ਨੇਤਾ ਨੇ ਕਿਹਾ ਜੇ ਇਹ ਸਿੱਖ ਕੌਮ ਤੋਂ ਮਾਫ਼ੀ ਨਹੀਂ ਮੰਗਦੇ, ਤਾਂ ਜਿੱਥੇ ਵੀ ਨਜ਼ਰ ਆਉਣ, ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਜਾਣ। ਉਨ੍ਹਾਂ ਨੇ ਚੇਤਾਵਨੀ ਦਿਤੀ, ‘‘ਤੁਰਤ ਮਾਫ਼ੀ ਮੰਗੋ, ਨਹੀਂ ਤਾਂ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਕੀ ਕਰਨ ਦੇ ਯੋਗ ਹੈ।’’ 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement