Kangana Ranaut Slapped: ਕਿਸਾਨਾਂ ਬਾਰੇ ਮਾੜਾ ਬੋਲਣ 'ਤੇ ਮਾਰਿਆ ਥੱਪੜ
CISF jawan slapped Kangana Ranaut at Chandigarh airport: ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਜਵਾਨ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ। ਕੰਗਨਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਅਨੁਸਾਰ MP ਚੁਣੇ ਜਾਣ ਮਗਰੋਂ ਦਿੱਲੀ ਜਾ ਰਹੀ ਸੀ।
ਉਸ ਨੇ ਫਲਾਈਟ ਰਾਹੀਂ ਦਿੱਲੀ ਆਉਣਾ ਸੀ। ਜਦੋਂ ਉਹ ਸੁਰੱਖਿਆ ਜਾਂਚ ਤੋਂ ਬਾਅਦ ਬੋਰਡਿੰਗ ਲਈ ਜਾ ਰਹੀ ਸੀ ਤਾਂ ਐਲਸੀਟੀ ਕੁਲਵਿੰਦਰ ਕੌਰ (ਸੀਆਈਐਸਐਫ ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫਰ ਕਰ ਰਹੇ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਸੀਆਈਐਸਐਫ ਦੀ ਮਹਿਲਾ ਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਕੰਗਨਾ ਰਣੌਤ ਦੇ ਥੱਪੜ ਮਾਰਨ ਮਗਰੋਂ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਦਾ ਬਿਆਨ
ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਦੇ ਥੱਪੜ ਮਾਰਨ ਮਗਰੋਂ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਇਸ ਨੇ ਬਿਆਨ ਦਿਤਾ ਸੀ ਕਿ ਔਰਤਾਂ 100-100 ਰੁਪਏ ਲਈ ਧਰਨੇ ਉਤੇ ਬੈਠੀਆਂ ਨੇ ਤਾਂ ਉਦੋਂ ਮੇਰੀ ਮਾਂ ਉਥੇ ਬੈਠੀ ਸੀ।