ਗੁਰਸ਼ਬਦ ਦੇ ਗੀਤ 'ਸੈਲਫ਼ੀ' ਨੇ ਯੂ ਟਿਊਬ 'ਤੇ ਪਾਈ ਧਮਾਲ 
Published : Apr 4, 2018, 3:05 pm IST
Updated : Apr 10, 2020, 1:05 pm IST
SHARE ARTICLE
Selfie
Selfie

ਗੀਤ ਵਿਆਹ ਦੇ ਮਾਹੌਲ ਨੂੰ ਖੁਸ਼ਨੁਮਾ ਬਣਾਉਂਦਾ ਹੈ।

ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮੇ ਦੀ ਝੋਲੀ ਪਾਉਣ ਵਾਲੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੀ ਨਵੀਂ ਫ਼ਿਲਮ 13 ਅਪ੍ਰੈਲ ਨੂੰ ਰਲੀਜ਼ ਹੈ ਜਿਸ ਦਾ ਨਾਮ ਹੈ 'ਗੋਲਕ, ਬੁਗਨੀ, ਬੈਂਕ ਤੇ ਬਟੂਆ' । ਫ਼ਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਇਸ ਫ਼ਿਲਮ ਦੇ ਟ੍ਰੇਲਰ ਤੋਂ ਲੈ ਕੇ ਗੀਤ ਅਤੇ ਡਾਇਲਾਗ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

 

ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਨੂੰ ਵੀ ਦਰਸ਼ਕਾਂ ਵਲੋਂ ਚੰਗਾ ਪਿਆਰ ਮਿਲੇਗਾ। ਦਸ ਦਈਏ ਕਿ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਦੂਜਾ ਗੀਤ 'ਸੈਲਫੀ' ਰਿਲੀਜ਼ ਹੋ ਗਿਆ ਹੈ। ਜੋ ਕਿ ਰਿਲੀਜ਼ ਹੁੰਦੇ ਹੀ 'ਟ੍ਰੈਡਿੰਗ' 'ਚ ਆ ਗਿਆ ਹੈ। ਦਸ ਦਈਏ ਕਿ ਇਹ ਗੀਤ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਉਤੇ ਫਿਲਮਾਇਆ ਗਿਆ ਹੈ।  ਗੀਤ ਵਿਆਹ ਦੇ ਮਾਹੌਲ ਨੂੰ ਖੁਸ਼ਨੁਮਾ ਬਣਾਉਂਦਾ ਹੈ। ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਅਮਰਿੰਦਰ ਗਿੱਲ ਅਤੇ ਹਰੀਸ਼ ਵਰਮਾ ਨੇ ਇਸ ਗੀਤ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸ਼ੇਅਰ ਕੀਤਾ ਹੈ। ਗਾਇਕ ਗੁਰਸ਼ਬਦ ਦੀ ਆਵਾਜ਼ 'ਚ ਇਸ ਗੀਤ ਨੂੰ ਵੀ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। 

ਇਸੇ ਗੀਤ 'ਚ ਦੋਹਾਂ ਦੇ ਪਿਆਰ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਗੀਤ 'ਐਸੀ ਤੈਸੀ' ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਹੈ। ਇਨ੍ਹਾਂ ਦੋਹਾਂ ਗੀਤਾਂ 'ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।  ਜ਼ਿਕਰਯੋਗ ਹੈ ਕਿ 'ਰਿਦਮ ਬੁਆਏਜ਼' ਤੇ 'ਹੇਅਰ ਓਮ ਜੀ ਸਟੂਡੀਓਜ਼' ਬੈਨਰ ਹੇਠ ਬਣੀ ਇਹ ਫ਼ਿਲਮ ਨੋਟਬੰਦੀ ਦੀ ਗੱਲ ਕਰਦੀ ਹੈ, ਜਦੋਂ ਰਾਤੋ-ਰਾਤ 1000 ਤੇ 500 ਦੇ ਨੋਟ ਬੰਦ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ।  ਇਹ ਫਿਲਮ 13 ਅਪ੍ਰੈਲ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement