Chickpeas Recipe: ਛੋਲਿਆਂ ਦਾ ਸਲਾਦ
Published : Jul 22, 2024, 10:30 am IST
Updated : Jul 22, 2024, 10:30 am IST
SHARE ARTICLE
Chickpeas Recipe: Chickpea salad
Chickpeas Recipe: Chickpea salad

ਇਕ ਕੱਪ ਛੋਲੇ, ਅੱਧਾ ਕੱਪ ਅਨਾਨਾਸ, ਪਿਆਜ਼ ਤੇ ਟਮਾਟਰ, 2 ਚਮਚ ਉਬਲੇ ਮੱਕੀ ਦੇ ਦਾਣੇ, 3-4 ਅਖ਼ਰੋਟ, ਕਾਲਾ ਨਮਕ ਤੇ ਕਾਲੀ ਮਿਰਚ, ਨਿੰਬੂ ਦਾ ਰਸ, ਇਕ ਚਮਚ ਸ਼ਹਿਦ

ਛੋਲਿਆਂ ਦਾ ਸਲਾਦ

ਸਮੱਗਰੀ: ਇਕ ਕੱਪ ਛੋਲੇ, ਅੱਧਾ ਕੱਪ ਅਨਾਨਾਸ, ਪਿਆਜ਼ ਤੇ ਟਮਾਟਰ, 2 ਚਮਚ ਉਬਲੇ ਮੱਕੀ ਦੇ ਦਾਣੇ, 3-4 ਅਖ਼ਰੋਟ, ਕਾਲਾ ਨਮਕ ਤੇ ਕਾਲੀ ਮਿਰਚ, ਨਿੰਬੂ ਦਾ ਰਸ, ਇਕ ਚਮਚ ਸ਼ਹਿਦ


ਬਣਾਉਣ ਦੀ ਵਿਧੀ: ਛੋਲਿਆਂ ਦਾ ਸਲਾਦ ਬਣਾਉਣ ਤੋਂ ਪਹਿਲਾਂ ਛੋਲਿਆਂ ਨੂੰ ਧੋ ਕੇ ਸਾਦੇ ਪਾਣੀ ਵਿਚ ਭਿਉਣਾ ਲਾਜ਼ਮੀ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਰਾਤ ਭਰ ਲਈ ਭਿਉਂ ਕੇ ਰੱਖੋ। ਸਵੇਰੇ ਖਾਣਾ ਬਣਾਉਣ ਵੇਲੇ ਪ੍ਰੈਸ਼ਰ ਕੂਕਰ ਵਿਚ ਪਾਣੀ ਦੇ ਨਮਕ ਵਿਚ ਇਨ੍ਹਾਂ ਨੂੰ ਉਬਾਲ ਲਵੋ। ਉਬਲੇ ਹੋਏ ਛੋਲੇ ਇਕ ਖੁੱਲ੍ਹੇ ਕਟੋਰੇ ਵਿਚ ਕੱਢੋ ਤੇ ਠੰਢੇ ਹੋਣ ਲਈ ਫ਼ਰਿਜ ਵਿਚ ਰੱਖੋ। ਇੰਨੇ ਸਮੇਂ ਵਿਚ ਸਲਾਦ ਦੀ ਦੂਜੀ ਸਮੱਗਰੀ ਤਿਆਰ ਕਰੋ। ਇਕ ਕਟੋਰੇ ਵਿਚ ਅਨਾਨਾਸ, ਪਿਆਜ਼, ਟਮਾਟਰ, ਉਬਲੇ ਮੱਕੀ ਦੇ ਦਾਣੇ, ਅਖ਼ਰੋਟ, ਕਿਸ਼ਮਿਸ਼ ਆਦਿ ਪਾਉ ਤੇ ਫ਼ਰਿਜ ਵਿਚ ਰੱਖੋ। ਹੁਣ ਜਦ ਅੱਧਾ ਘੰਟਾ ਬੀਤ ਜਾਵੇ ਤਾਂ ਦੋਹਾਂ ਕਟੋਰਿਆਂ ਦੀ ਸਮੱਗਰੀ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਲਵੋ। ਇਸ ਵਿਚ ਇਕ ਚਮਚ ਮੀਉਨੀਜ਼, ਸ਼ਹਿਦ, ਨਿੰਬੂ ਤੇ ਕਾਲਾ ਨਮਕ ਸ਼ਾਮਲ ਕਰੋ। ਤੁਹਾਡਾ ਛੋਲਿਆਂ ਦਾ ਸਲਾਦ ਬਣ ਕੇ ਤਿਆਰ ਹੈ। ਤੁਸੀਂ ਇਸ ਵਿਚ ਪਨੀਰ ਵੀ ਪਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement