ਕੀ ਤੁਸੀਂ ਜਾਣਦੇ ਹੋ ਮੁਲੱਠੀ ਦੇ ਇਹ ਗੁਣ, ਜੋ ਦਿਵਾਉਂਦੇ ਨੇ ਕਈ ਬਿਮਾਰੀਆਂ ਤੋਂ ਨਿਜਾਤ 
Published : Nov 8, 2022, 3:16 pm IST
Updated : Nov 8, 2022, 3:29 pm IST
SHARE ARTICLE
Mulethi
Mulethi

ਇਹ ਤੁਹਾਨੂੰ ਜ਼ੁਕਾਮ, ਖੰਘ ਅਤੇ ਵਾਇਰਲ ਫਲੂ ਤੋਂ ਵੀ ਰਾਹਤ ਦਿੰਦਾ ਹੈ। 

 

ਚੰਡੀਗੜ੍ਹ - ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਵਿਚ ਹੁਣ ਗਲਾ ਤੇ ਖੰਘ ਕਈ ਲੋਕਾਂ ਨੂੰ ਬਹੁਤ ਜਲਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਬਜਾਏ ਜੇ ਤੁਸੀਂ ਘਰੇਲੂ ਨੁਸਖ਼ੇ ਵਰਤੋਂਗੇ ਤਾਂ ਜਲਦੀ ਰਾਹਤ ਮਿਲੇਗੀ। ਤੁਸੀਂ ਮੁਲੱਠੀ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਮੁਲੱਠੀ ਕੈਲਸ਼ੀਅਮ, ਗਲਾਈਸਰਿਕ ਐਸਿਡ, ਐਂਟੀਆਕਸੀਡੈਂਟ, ਐਂਟੀਬਾਇਓਟਿਕਸ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਹ ਤੁਹਾਨੂੰ ਜ਼ੁਕਾਮ, ਖੰਘ ਅਤੇ ਵਾਇਰਲ ਫਲੂ ਤੋਂ ਵੀ ਰਾਹਤ ਦਿੰਦਾ ਹੈ। 

ਖੰਘ ਤੋਂ ਪਾਓ ਰਾਹਤ: ਬਦਲਦੇ ਮੌਸਮ 'ਚ ਗਲੇ ਦੀ ਸਮੱਸਿਆ ਸਭ ਤੋਂ ਪਹਿਲਾਂ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲੱਠੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਮੁਲੱਠੀ ਦਾ ਇੱਕ ਟੁਕੜਾ ਚੂਸੋ। ਇਸ ਨਾਲ ਤੁਹਾਨੂੰ ਖੰਘ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਖ਼ੰਘ ਤੋਂ ਛੁਟਕਾਰਾ ਪਾਉਂਦੇ ਹਨ।

ਹਿਚਕੀ ਤੋਂ ਰਾਹਤ: ਕਈ ਵਾਰ ਹਿਚਕੀ ਵੀ ਨਹੀਂ ਰੁਕਦੀ। ਹਿਚਕੀ ਤੋਂ ਰਾਹਤ ਪਾਉਣ ਲਈ ਤੁਸੀਂ ਮੁਲੱਠੀ ਦੇ ਟੁਕੜੇ ਦੀ ਵਰਤੋਂ ਕਰ ਸਕਦੇ ਹੋ। ਮੁਲੱਠੀ ਦਾ ਟੁਕੜਾ ਮੂੰਹ 'ਚ ਪਾ ਕੇ ਚੂਸ ਲਓ। ਤੁਸੀਂ ਮੁਲੱਠੀ ਦੇ ਟੁਕੜੇ ‘ਚ ਸ਼ਹਿਦ ਪਾ ਕੇ ਚੂਸੋ। ਮੁਲੱਠੀ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਵੀ ਇਸ ਸਮੱਸਿਆ ਤੋਂ ਰਾਹਤ ਦਿਵਾਉਣਗੇ।

ਪੇਟ ਲਈ ਫਾਇਦੇਮੰਦ: ਕਈ ਵਾਰ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਬਜ਼, ਐਸੀਡਿਟੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲੱਠੀ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਗਲਾਈਸਾਈਰਾਈਜ਼ਿਕ ਐਸਿਡ ਗੈਸਟ੍ਰਿਕ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।

ਮੂੰਹ ਦੇ ਛਾਲਿਆਂ ਤੋਂ ਰਾਹਤ: ਤੁਸੀਂ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਮੁਲੱਠੀ ਦੇ ਟੁਕੜਿਆਂ ਦੀ ਵਰਤੋਂ ਵੀ ਕਰ ਸਕਦੇ ਹੋ। ਮੁਲੱਠੀ ‘ਚ ਸ਼ਹਿਦ ਮਿਲਾ ਕੇ ਚੂਸ ਲਓ। ਇਸ ਨਾਲ ਤੁਹਾਨੂੰ ਅਲਸਰ ਤੋਂ ਰਾਹਤ ਮਿਲੇਗੀ।
 

SHARE ARTICLE

ਏਜੰਸੀ

Advertisement

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM
Advertisement