ਖ਼ਬਰਾਂ |

ਤਾਜ਼ਾ |

ਸਿੱਖ ਕਿਰਦਾਰਾਂ ’ਤੇ ਬਣੀ ਪਹਿਲੀ ਸੁਪਰਹੀਰੋ ਫ਼ਿਲਮ
Published : Mar 23, 2026, 11:06 am IST
Updated : Mar 23, 2026, 11:06 am IST
SHARE ARTICLE
The first superhero film based on Sikh characters
The first superhero film based on Sikh characters

ਫ਼ਿਲਮ ’ਚ ਸਿੱਖਾਂ ਦੀ ਚੜ੍ਹਦੀਕਲਾ ਤੇ ਸੇਵਾ ਭਾਵਨਾ ਨੂੰ ਦਿਖਾਇਆ

ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਸਿੰਘ ਦੋਸਾਂਝ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਇੱਕ ਸਿੱਖ ਵਾਰੀਅਰ ਉੱਤੇ ਅੰਗਰੇਜ਼ੀ ਵਿੱਚ ਪਹਿਲੀ ਸਿੱਖ ਸੁਪਰਹੀਰੋ ਫਿਲਮ ਬਣ ਗਈ ਹੈ। ਇਸ ਵਿੱਚ ਮਾਰਸ਼ਲ ਆਰਟਸ ਅਤੇ ਸਿੱਖ ਵਿਰਸੇ ਦਾ ਸੁਆਦ ਹੈ। ਫਿਲਮ "ਦ ਨਾਈਂਥ ਮਾਸਟਰ : ਵੇ ਆਫ਼ ਏ ਵਾਰੀਅਰ" (ਜਿਸ ਨੂੰ ਕਈ ਵਾਰ "ਦ ਲਾਸਟ ਵਾਰੀਅਰ" ਵਜੋਂ ਵੀ ਜਾਣਿਆ ਜਾਂਦਾ ਹੈ) ਦੁਨੀਆਂ ਦੀ ਪਹਿਲੀ ਅੰਗਰੇਜ਼ੀ-ਭਾਸ਼ਾ ਵਾਲੀ ਸਿੱਖ ਸੁਪਰਹੀਰੋ ਫਿਲਮ ਵਜੋਂ ਇਤਿਹਾਸ ਰਚ ਰਹੀ ਹੈ। ਇਸ ਫਿਲਮ ਨੂੰ ਫਲੈਕਸ ਸਿੰਘ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ।

ਹੀਰੋ ਦੇ ਰੋਲ ਵਿੱਚ ਵੀ ਖੁਦ ਫਲੈਕਸ ਸਿੰਘ ਹਨ । ਫਿਲਮ ਵਿੱਚ ਇੱਕ ਅਨਾਥ ਬੱਚੇ ਦੇ ਮਹਾਨ ਯੋਧਾ ਬਣਨ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ । ਫਲੈਕਸ ਸਿੰਘ ਨੇ ਕਿਹਾ ਕਿ ਇਹ ਫਿਲਮ ਇਸ ਲਈ ਬਣਾਈ ਗਈ ਹੈ ਤਾਂ ਜੋ ਅੰਗਰੇਜ਼ੀ ਸਮਝਣ ਵਾਲੇ ਵੀ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸੇਵਾ ਭਾਵਨਾ ਨੂੰ ਸਮਝ ਸਕਣ। ਫਿਲਮ ਰਾਹੀਂ ਸਿੱਖਾਂ ਨਾਲ ਹੋ ਰਹੇ ਅਪਰਾਧਾਂ ਨੂੰ ਵੀ ਛੂਹਿਆ ਗਿਆ ਹੈ। ਇਸ ਨਾਲ ਹੀ ਯੂਕੇ ਵਿੱਚ ਗੈਂਗ ਕ੍ਰਾਈਮ ਵਰਗੇ ਸਮਾਜਿਕ ਮੁੱਦਿਆਂ ਨੂੰ ਵੀ ਉਠਾਇਆ ਗਿਆ ਹੈ । 21 ਫਰਵਰੀ 2026 ਨੂੰ ਯੂਕੇ ਵਿੱਚ ਆਪਣੇ ਵਰਲਡ ਪ੍ਰੀਮੀਅਰ ਤੋਂ ਬਾਅਦ ਇਹ ਮਾਰਚ 2026 ਵਿੱਚ ਬਰਮਿੰਘਮ ਅਤੇ ਈਸਟ ਲੰਡਨ ਵਿੱਚ ਰਿਲੀਜ਼ ਹੋਈ ।

ਡਾਇਰੈਕਟਰ ਨੇ ਦੱਸਿਆ ਕਿ ਜਲਦੀ ਹੀ ਇਸ ਨੂੰ ਭਾਰਤ ਅਤੇ ਕੈਨੇਡਾ ਵਿੱਚ ਰਿਲੀਜ਼ ਕਰਨ ਦੀ ਤਿਆਰੀ ਹੈ। ਸਿੱਖਾਂ ਦੀ ਬਹਾਦਰੀ ਅਤੇ ਗੌਰਵ ਬਾਰੇ ਲੋਕਾਂ ਨੂੰ ਦੱਸਿਆ - ਇਹ ਦੁਨੀਆਂ ਦੀ ਪਹਿਲੀ ਅੰਗਰੇਜ਼ੀ-ਭਾਸ਼ਾ ਵਾਲੀ ਸਿੱਖ ਸੁਪਰਹੀਰੋ ਫਿਲਮ ਹੈ, ਜੋ ਵਰਲਡ ਸਿਨੇਮਾ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਰਹੀ ਹੈ। ਫਿਲਮ ਦਾ ਮੁੱਖ ਉਦੇਸ਼ ਹਾਲੀਵੁੱਡ ਪੱਧਰ ਦੇ ਐਕਸ਼ਨ ਰਾਹੀਂ ਸਿੱਖ ਭਾਈਚਾਰੇ ਦੀ ਤਾਕਤ ਨੂੰ ਦਿਖਾਉਣਾ ਹੈ ਤਾਂ ਜੋ ਦੁਨੀਆਂ ਭਰ ਦੇ ਦਰਸ਼ਕ ਸਿੱਖ ਵਿਰਸੇ ਦੀ ਵੀਰਤਾ ਅਤੇ ਗੌਰਵ ਤੋਂ ਜਾਣੂ ਹੋ ਸਕਣ।

ਫਿਲਮ ਦੇ ਨਿਰਮਾਤਾ ਫਲੈਕਸ ਸਿੰਘ ਨੇ ਇਸ ਦੇ ਲੇਖਨ, ਨਿਰਦੇਸ਼ਨ ਅਤੇ ਮੁੱਖ ਅਭਿਨੈ ਦੀ ਜ਼ਿੰਮੇਵਾਰੀ ਖੁਦ ਸੰਭਾਲੀ ਹੈ। ਉਨ੍ਹਾਂ ਨੇ ਇੱਕ ਅਨਾਥ ਬੱਚੇ ਦੇ ਮਹਾਨ ਯੋਧਾ ਬਣਨ ਦੇ ਸਫ਼ਰ ਨੂੰ ਜਾਪਾਨੀ ਭਾਈਚਾਰੇ, ਸਪਾਰਟਨ ਅਤੇ ਵਾਈਕਿੰਗ ਪਰੰਪਰਾਵਾਂ ਦੇ ਮਾਰਸ਼ਲ ਆਰਟਸ ਨਾਲ ਜੋੜ ਕੇ ਪੇਸ਼ ਕੀਤਾ ਹੈ, ਜੋ ਚੜ੍ਹਦੀ ਕਲਾ ਅਤੇ ਸੇਵਾ ਵਰਗੇ ਮਹਾਨ ਸਿੱਖ ਸਿਧਾਂਤਾਂ ਨੂੰ ਦਰਸਾਉਂਦਾ ਹੈ।

ਐਕਸ਼ਨ ਨਾਲ-ਨਾਲ ਇਹ ਫਿਲਮ ਯੂਕੇ ਵਿੱਚ ਗੈਂਗ ਕ੍ਰਾਈਮ ਅਤੇ ਬੇਘਰ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ 'ਤੇ ਡੂੰਘੀ ਸੱਟ ਮਾਰਦੀ ਹੈ । 21 ਫਰਵਰੀ 2026 ਨੂੰ ਸਲੌ (ਯੂਕੇ) ਵਿੱਚ ਵਰਲਡ ਪ੍ਰੀਮੀਅਰ ਹਾਊਸਫੁੱਲ ਰਹਿਣ ਤੋਂ ਬਾਅਦ, ਮਾਰਚ 2026 ਦੀਆਂ ਸਕ੍ਰੀਨਿੰਗਾਂ ਨੂੰ ਜ਼ਬਰਦਸਤ ਜਵਾਬ ਮਿਲਿਆ ਹੈ। ਹੁਣ ਭਾਰਤ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਇਸ ਦੀ ਗਲੋਬਲ ਰਿਲੀਜ਼ ਦਾ ਇੰਤਜ਼ਾਰ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement