ਖ਼ਬਰਾਂ |

ਤਾਜ਼ਾ |

Mohali News: ED ਨੇ ਵਿਧਾਇਕ ਕੁਲਵੰਤ ਸਿੰਘ ਤੋਂ ਕੀਤੀ ਪੁੱਛਗਿੱਛ, ਨਸ਼ਾ ਤਸਕਰੀ ਦੇ ਪੈਸੇ ਨੂੰ ਲਾਂਡਰਿੰਗ ਕਰਨ ਦਾ ਸ਼ੱਕ!
Published : Jan 31, 2024, 7:51 am IST
Updated : Jan 31, 2024, 7:51 am IST
SHARE ARTICLE
ED questioned MLA Kulwant Singh Mohali News in punjabi
ED questioned MLA Kulwant Singh Mohali News in punjabi

Mohali News: 'ਆਪ' ਵਿਧਾਇਕ ਕੁਲਵੰਤ 251 ਕਰੋੜ ਦੇ ਹਨ ਮਾਲਕ

ED questioned MLA Kulwant Singh Mohali News in punjabi : ਮੁਹਾਲੀ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਤੋਂ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ 7 ਘੰਟੇ ਤੱਕ ਪੁੱਛਗਿੱਛ ਕੀਤੀ। ਉਹ ਜਾਂਚ ਵਿਚ ਸ਼ਾਮਲ ਹੋਣ ਲਈ ਦੁਪਹਿਰ 1.30 ਵਜੇ ਈਡੀ ਦੇ ਜਲੰਧਰ ਦਫ਼ਤਰ ਪੁੱਜੇ ਸਨ। ਜਿਸ ਤੋਂ ਬਾਅਦ ਰਾਤ ਕਰੀਬ 8.30 ਵਜੇ ਪੁੱਛਗਿੱਛ ਖਤਮ ਹੋਈ। ਈਡੀ ਨਾਲ ਜੁੜੇ ਸੂਤਰਾਂ ਮੁਤਾਬਕ 'ਆਪ' ਵਿਧਾਇਕ ਕੁਲਵੰਤ ਸਿੰਘ 'ਤੇ ਨਸ਼ਾ ਤਸਕਰੀ ਦੇ ਪੈਸੇ ਨੂੰ ਲਾਂਡਰਿੰਗ ਕਰਨ 'ਚ ਮਦਦ ਕਰਨ ਦਾ ਸ਼ੱਕ ਹੈ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਸਬੂਤ ਮਿਲੇ ਹਨ। ਹਾਲਾਂਕਿ, ਈਡੀ ਜਾਂ ਵਿਧਾਇਕ ਕੁਲਵੰਤ ਸਿੰਘ ਨੇ ਇਸ ਬਾਰੇ ਰਸਮੀ ਤੌਰ 'ਤੇ ਕੁਝ ਨਹੀਂ ਕਿਹਾ ਹੈ।

ਇਹ ਵੀ ਪੜ੍ਹੋ: Warring 2: 2 ਦਿਨ ਬਾਅਦ ਖਤਮ ਹੋਵੇਗੀ ਦਰਸ਼ਕਾਂ ਦੀ ਉਡੀਕ; ਵੱਡੇ ਪਰਦੇ 'ਤੇ ਧਮਾਲਾਂ ਪਾਉਣ ਲਈ ਤਿਆਰ ‘ਵਾਰਨਿੰਗ 2’ 

ਸੂਤਰਾਂ ਅਨੁਸਾਰ ਈਡੀ ਕੁਲਵੰਤ ਸਿੰਘ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਕੁਲਵੰਤ ਸਿੰਘ ਪੰਜਾਬ ਦੇ 117 ਵਿਧਾਇਕਾਂ ਵਿੱਚੋਂ ਸਭ ਤੋਂ ਅਮੀਰ ਹਨ। ਚੋਣ ਲੜਨ ਸਮੇਂ ਦਿੱਤੇ ਹਲਫਨਾਮੇ 'ਚ ਉਨ੍ਹਾਂ ਨੇ ਆਪਣੀ ਪਤਨੀ ਸਮੇਤ 251 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ।

ਇਹ ਵੀ ਪੜ੍ਹੋ: Punjab Culture: ਕਿਥੇ ਗਈਆਂ ਉਹ ਹੱਥ ਰਿੜਕਣੀਆਂ ਮਧਾਣੀਆਂ?

ਵਿਧਾਇਕ ਦੀ ਪੁੱਛਗਿੱਛ ਨੂੰ ਲੁਧਿਆਣਾ ਦੇ ਅਕਸ਼ੈ ਛਾਬੜਾ ਡਰੱਗਜ਼ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਅਕਸ਼ੈ ਛਾਬੜਾ ਡਰੱਗਜ਼ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਜਾਂਚ ਦੌਰਾਨ 34.466 ਕਿਲੋ ਹੈਰੋਇਨ, 5.470 ਕਿਲੋ ਮੋਰਫਿਨ, 557 ਗ੍ਰਾਮ ਅਫੀਮ ਬਰਾਮਦ ਕੀਤੀ ਸੀ। ਇਸ ਮਾਮਲੇ 'ਚ ਹੁਣ ਤੱਕ ਕੁੱਲ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਨਸੀਬੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੁਧਿਆਣਾ ਦਾ ਕਾਰੋਬਾਰੀ ਅਕਸ਼ੈ ਛਾਬੜਾ ਇਸ ਰੈਕੇਟ ਦਾ ਸਰਗਨਾ ਸੀ। ਉਹ ਲੁਧਿਆਣਾ ਵਿੱਚ 2 ਹੈਰੋਇਨ ਪ੍ਰੋਸੈਸਿੰਗ ਲੈਬ ਚਲਾ ਰਿਹਾ ਸੀ। ਜਿਸ ਨੂੰ ਦੋ ਅਫਗਾਨ ਨਾਗਰਿਕ ਦੁਆਰਾ ਚਲਾਇਆ ਜਾ ਰਿਹਾ ਸੀ। ਐਨਸੀਬੀ ਨੇ ਉਦੋਂ ਕਿਹਾ ਸੀ ਕਿ ਛਾਬੜਾ ਦੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸਬੰਧ ਸਨ ਅਤੇ ਇਸ ਗਠਜੋੜ ਵਿੱਚ ਕਾਰਗੋ ਰੂਟ ਰਾਹੀਂ ਅਫਗਾਨਿਸਤਾਨ ਤੋਂ ਹੈਰੋਇਨ, ਮੋਰਫਿਨ ਦੀ ਦਰਾਮਦ ਅਤੇ ਲੁਧਿਆਣਾ ਵਿੱਚ ਹੀ ਹੈਰੋਇਨ ਦਾ ਨਿਰਮਾਣ ਸ਼ਾਮਲ ਸੀ। ਜਦੋਂ ਜਾਂਚ ਅੱਗੇ ਵਧੀ ਤਾਂ ਵਿਧਾਇਕ ਨੂੰ ਵੀ ਇਸ ਨਾਲ ਜੋੜਿਆ ਗਿਆ, ਜਿਸ ਤੋਂ ਬਾਅਦ ਕੁਲਵੰਤ ਸਿੰਘ ਨੂੰ ਸੰਮਨ ਜਾਰੀ ਕਰਕੇ ਮੰਗਲਵਾਰ ਨੂੰ ਦਫ਼ਤਰ ਬੁਲਾਇਆ ਗਿਆ।

 (For more Punjabi news apart from ED questioned MLA Kulwant Singh Mohali News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement