ਖ਼ਬਰਾਂ |

ਤਾਜ਼ਾ |

Punjab News :ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਚੋਣ ਨਤੀਜੇ ਆਉਣ ਮਗਰੋਂ ਜੇਤੂ ਉਮੀਦਵਾਰਾਂ ਨੂੰ ਕੀਤੀ ਅਪੀਲ

By : BALJINDERK

Published : Jun 2, 2024, 12:00 pm IST
Updated : Jun 2, 2024, 12:24 pm IST
SHARE ARTICLE
Giani Raghubir Singh
Giani Raghubir Singh

Punjab News : ਕਿਹਾ ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚਲਦੇ ਜਿੱਤਣ ਵਾਲੇ ਉਮੀਦਵਾਰ ਜਸ਼ਨ ਨਾ ਮਨਾ ਕਰੇ ਗੁਰੂ ਘਰ ਜਾ ਕੇ ਕਰਨ ਸ਼ੁਕਰਾਨਾ

Punjab News : ਅੰਮ੍ਰਿਤਸਰ - ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਪੀਲ ਕਰਦਿਆਂ ਕਿਹਾ ਜੂਨ 1984 ਘੱਲੂਘਾਰੇ ਦੇ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਨੂੰ ਸਮੁੱਚੇ ਸੰਸਾਰ ਵਿਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹੈ। ਇਸ ਪਹਿਲੇ ਹਫ਼ਤੇ ਨੂੰ ਸਮੁੱਚਾ ਜਗਤ ਬੜੀ ਚੀਸ ਨਾਲ ਮਨਾਉਂਦਾ ਹੈ। 
ਉਨ੍ਹਾਂ ਕਿਹਾ ਕਿ 4 ਜੂਨ ਜਿਹੜੇ ਉਮੀਦਵਾਰ ਜੇਤੂ ਐਲਾਨ ਹੋਣ ਉਹ ਡੋਲ ਢੁਮੱਕੇ ਨਾਲ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਉਹ ਸਤਿਗੁਰਾਂ ਦੇ ਚਰਨਾਂ ’ਚ ਹਾਜ਼ਰ ਹੋ ਕੇ ਗੁਰੂ ਸਾਹਿਬਾਨਾਂ ਦਾ ਸ਼ੁਕਰਾਨਾ ਜ਼ਰੂਰ ਕਰਨ। ਪਰ ਕਿਸੇ ਪ੍ਰਕਾਰ ਦਾ ਜਸ਼ਨ ਸਪੀਕਰ ਲਗਾ ਕੇ ਖੁਸ਼ੀਆਂ ਨਾ ਮਨਾਉਣ।  

(For more news apart from  June 1984 during Ghallughara martyrdom week Election winning candidates should not celebrate - Giani Raghubir Singh News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement