Ludhiana News: ਪੜ੍ਹਾਈ ਲਈ ਵਿਦੇਸ਼ ਤੋੋਂ ਆਏ ਨੌਜਵਾਨ ਦੀ ਪੰਜਾਬ ਵਿਚ ਹੋਈ ਮੌਤ

By : GAGANDEEP

Published : Jan 7, 2024, 1:15 pm IST
Updated : Jan 7, 2024, 1:34 pm IST
SHARE ARTICLE
A young man who came from abroad for studies died in Ludhiana News in punjabi
A young man who came from abroad for studies died in Ludhiana News in punjabi

Ludhiana News: ਦੱਖਣੀ ਸੂਡਾਨ ਦਾ ਰਹਿਣ ਵਾਲਾ ਸੀ ਮੋਰਡੇ ਮੇਡੀ ਯੋਕੋਬੋ

A young man who came from abroad for studies died in Ludhiana News in punjabi : ਲੁਧਿਆਣਾ ਦੀ ਇਕ ਨਿੱਜੀ ਯੂਨੀਵਰਸਿਟੀ ਵਿਚ ਦੇਰ ਰਾਤ ਇਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ। ਉਹ ਫਿਰੋਜ਼ਪੁਰ ਰੋਡ ’ਤੇ ਸਥਿਤ ਪ੍ਰਾਈਵੇਟ ਪੀਸੀਟੀਈ ਯੂਨੀਵਰਸਿਟੀ ਵਿਚ ਬੀਐਸਸੀ ਮੈਡੀਕਲ ਦਾ ਵਿਦਿਆਰਥੀ ਸੀ। ਉਸ ਦੇ ਦੋਸਤਾਂ ਅਨੁਸਾਰ ਉਹ ਕਮਰੇ ਵਿਚ ਮ੍ਰਿਤਕ ਹਾਲਤ ਵਿਚ ਪਿਆ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਅਨੁਸਾਰ ਵਿਦਿਆਰਥੀ ਨੂੰ ਉਲਟੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: PSEB ਨੇ ਅਧੂਰੇ ਫਾਰਮਾਂ 'ਤੇ ਸਕੂਲਾਂ ਨੂੰ ਦਿੱਤੀ ਚੇਤਾਵਨੀ, 19 ਜਨਵਰੀ ਤੱਕ ਕਮੀਆਂ ਨੂੰ ਠੀਕ ਕਰਨ ਦੀ ਮੌਕਾ

ਮ੍ਰਿਤਕ ਵਿਦਿਆਰਥੀ ਦੀ ਪਛਾਣ ਦੱਖਣੀ ਸੂਡਾਨ ਦੇ ਮੋਰਡੇ ਮੇਡੀ ਯੋਕੋਬੋ ਵਜੋਂ ਹੋਈ ਹੈ। ਉਹ ਇੱਕ ਸਾਲ ਪਹਿਲਾਂ ਲੁਧਿਆਣਾ ਆਇਆ ਸੀ। ਇਸ ਸਮੇਂ ਉਹ ਸੁੰਦਰ ਨਗਰ ਵਿਚ ਨਰਿੰਦਰ ਬਾਂਸਲ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਉਸ ਦੀ ਲਾਸ਼ ਨੂੰ ਉਸ ਦੇ ਸਾਥੀਆਂ ਨੇ ਰਾਤ 2.45 ਵਜੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।

ਇਹ ਵੀ ਪੜ੍ਹੋ: Delhi Schools: ਦਿੱਲੀ 'ਚ ਅਗਲੇ 5 ਦਿਨ ਸਕੂਲ ਰਹਿਣਗੇ ਬੰਦ, ਸਰਦੀਆਂ ਕਾਰਨ 5ਵੀਂ ਤੱਕ ਦੇ ਸਕੂਲਾਂ 'ਚ ਛੁੱਟੀ 

ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਯੋਕੋਬਾ ਐਮਬੀਡੀ ਮਾਲ ਨੇੜੇ ਉਲਟੀਆਂ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਸ਼ੱਕੀ ਹੈ ਪਰ ਯੋਕੋਬੋ ਦੇ ਦੋਸਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਦੇਰ ਰਾਤ ਉਸ ਦੇ ਕਮਰੇ ਵਿਚ ਗਏ ਤਾਂ ਉਹ ਬੈੱਡ 'ਤੇ ਲੇਟਿਆ ਹੋਇਆ ਸੀ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਹ ਉਸ ਨੂੰ ਨਿੱਜੀ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿਤਾ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਯੋਕੋਬੋ ਦੇ ਪਰਿਵਾਰ ਨੂੰ ਉਸ ਦੇ ਸਾਥੀਆਂ ਨੇ ਸੂਚਿਤ ਕਰ ਦਿਤਾ ਹੈ। ਸਾਥੀਆਂ ਦਾ ਕਹਿਣਾ ਹੈ ਕਿ ਉਹ ਉਸ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਉਸ ਦੀ ਲਾਸ਼ ਨੂੰ ਦੱਖਣੀ ਸੂਡਾਨ ਭੇਜਿਆ ਜਾਵੇਗਾ। ਦੂਜੇ ਪਾਸੇ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਥਾਣਾ ਸਰਾਭਾ ਨਗਰ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

(For more Punjabi news apart from A young man who came from abroad for studies died in Ludhiana News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement