Advertisement
  ਖ਼ਬਰਾਂ   ਪੰਜਾਬ  07 Jun 2019  ਪਿਤਾ ਵੱਲੋਂ ਕਰਜ਼ਾ ਨਾ ਮੋੜਨ ‘ਤੇ ਸ਼ਾਹੂਕਾਰ ਨੇ 2 ਸਾਲਾ ਬੱਚੀ ਦੀਆਂ ਕੱਢੀਆਂ ਅੱਖਾਂ

ਪਿਤਾ ਵੱਲੋਂ ਕਰਜ਼ਾ ਨਾ ਮੋੜਨ ‘ਤੇ ਸ਼ਾਹੂਕਾਰ ਨੇ 2 ਸਾਲਾ ਬੱਚੀ ਦੀਆਂ ਕੱਢੀਆਂ ਅੱਖਾਂ

ਏਜੰਸੀ | Edited by : ਗੁਰਬਿੰਦਰ ਸਿੰਘ
Published Jun 7, 2019, 8:05 pm IST
Updated Jun 7, 2019, 8:05 pm IST
ਦਿਲ ਦਹਿਲਾਉਣ ਵਾਲੀ ਘਟਨਾ ਅਧੀਨ ਇਕ ਸ਼ਾਹੂਕਾਰ ਨੇ 2 ਸਾਲ ਦੀ ਬੱਚੀ ਦੀ ਹੱਤਿਆ ਕਰਨ...
Murder Case
 Murder Case

ਅਲੀਗੜ: ਦਿਲ ਦਹਿਲਾਉਣ ਵਾਲੀ ਘਟਨਾ ਅਧੀਨ ਇਕ ਸ਼ਾਹੂਕਾਰ ਨੇ 2 ਸਾਲ ਦੀ ਬੱਚੀ ਦੀ ਹੱਤਿਆ ਕਰਨ ਮਗਰੋਂ ਉਸ ਦੀਆਂ ਅੱਖਾਂ ਕੱਢ ਲਈਆਂ ਅਤੇ ਲਾਸ਼ ਕੁੱਤਿਆਂ ਅੱਗੇ ਸੁੱਟ ਦਿਤੀ। ਬੱਚੀ ਦਾ ਕਸੂਰ ਸਿਰਫ਼ ਐਨਾ ਸੀ ਕਿ ਉਸ ਦੇ ਮਾਪੇ 10 ਹਜ਼ਾਰ ਰੁਪਏ ਦਾ ਕਰਜ਼ਾ ਵਾਪਸ ਨਾ ਕਰ ਸਕੇ। ਇਹ ਵਾਰਦਾਤ ਉਤਰ ਪ੍ਰਦੇਸ਼ ਦੇ ਤੱਪਲ ਕਸਬੇ ਵਿਚ ਵਾਪਰੀ ਅਤੇ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਚੀ ਦੀ ਲਾਸ਼ ਕੁੱਤੇ ਖਾ ਗਏ ਅਤੇ ਸਰੀਰ ਦੇ ਕੁੱਝ ਟੁਕੜੇ ਹੀ ਬਰਾਮਦ ਕੀਤੇ ਜ ਸਕੇ।

MurderMurder

ਪੁਲਿਸ ਨੇ ਦੱਸਿਆ ਮੁਲਜ਼ਮਾਂ ਦੀ ਸ਼ਨਾਖਤ ਜ਼ਾਹਿਦ ਅਤੇ ਅਸਲਮ ਵਜੋਂ ਕੀਤੀ ਗਈ ਹੈ। ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਬੱਚੀ ਦੇ ਮਾਪਿਆਂ ਨੇ ਕੁਝ ਰਕਮ ਉਧਾਰ ਲਈ ਸੀ ਅਤੇ ਜਦੋਂ ਉਹ ਵਾਪਸ ਨਾ ਕਰ ਸਕੇ ਤਾਂ ਰਕਮ ਦੇਣ ਵਾਲੇ ਸ਼ਾਹੂਕਾਰ ਨਾਲ ਦੁਸ਼ਮਣੀ ਪੈ ਗਈ। ਕਰਜ਼ਾ ਲੈਣ ਵਾਲੇ ਮਾਪਿਆਂ ਦੀ ਬੱਚੀ ਨੂੰ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿਚ ਉਸ ਦੇ ਸਰੀਰ ਦੇ ਕੁਝ ਟੁਕੜੇ ਹੀ ਮਿਲੇ। ਜ਼ਾਹਿਦ ਅਤੇ ਅਸਲਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

Advertisement
Advertisement

 

Advertisement