ਜੇ ਕਿਸਾਨ ਮੈਨੂੰ ਮਿਲਣਾ ਚਾਹੁੰਦੇ ਨੇ ਤਾਂ ਸਮਾਂ ਲੈ ਕੇ ਆ ਜਾਣ, ਮੈਂ ਜ਼ਰੂਰ ਮਿਲਾਂਗਾ: ਤੋਮਰ
Published : Nov 7, 2020, 6:46 am IST
Updated : Nov 7, 2020, 6:46 am IST
SHARE ARTICLE
image
image

ਜੇ ਕਿਸਾਨ ਮੈਨੂੰ ਮਿਲਣਾ ਚਾਹੁੰਦੇ ਨੇ ਤਾਂ ਸਮਾਂ ਲੈ ਕੇ ਆ ਜਾਣ, ਮੈਂ ਜ਼ਰੂਰ ਮਿਲਾਂਗਾ: ਤੋਮਰ

ਕਾਨੂੰਨ ਤਾਂ ਸਾਰੇ ਦੇਸ਼ ਵਿਚ ਲਾਗੂ ਹੋ ਚੁੱਕਾ ਹੈ, ਅਸੈਂਬਲੀ ਵਖਰਾ ਕਾਨੂੰਨ ਪਾਸ ਨਹੀਂ ਕਰ ਸਕਦੀ



ਚੰਡੀਗੜ੍ਹ, 6 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਰਾਤ ਨੂੰ ਇਕ ਟੀਵੀ ਚੈਨਲ 'ਤੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਤਾਂ ਆ ਜਾਣ, ਮੈਂ ਮਿਲਣ ਨੂੰ ਤਿਆਰ ਹਾਂ। ਪਰ ਖੇਤੀ ਕਾਨੂੰਨ ਸਾਰੇ ਦੇਸ਼ ਵਿਚ ਲਾਗੂ ਹੋ ਚੁੱਕਾ ਹੈ ਤੇ ਕੋਈ ਅਸੈਂਬਲੀ ਇਸ ਨੂੰ ਰੱਦ ਨਹੀਂ ਕਰ ਸਕਦੀ।
ਖੇਤੀ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਚ ਕੋਈ ਖ਼ਰਾਬੀ ਨਹੀਂ ਤੇ ਕਾਂਗਰਸ ਵਾਲੇ ਕਿਸਾਨਾਂ ਨੂੰ ਐਵੇਂ ਭੜਕਾ ਰਹੇ ਨੇ ਤੇ ਕੁਰਾਹੇ ਪਾ ਰਹੇ ਨੇ। ਖੇਤੀ ਮੰਤਰੀ ਨੇ ਕਿਹਾ ਕਿ ਪਿਛਲੀ ਮੀਟਿੰਗ ਸੈਕਟਰੀ ਨੇ ਬੁਲਾਈ ਸੀ ਤੇ ਉਸ ਨੇ ਹੀ ਗੱਲਬਾਤ ਕਰਨੀ ਸੀ, ਕਿਸੇ ਮਨਿਸਟਰ ਨਾਲ ਗੱਲ ਕਰਨੀ ਤੈਅ ਹੀ ਨਹੀਂ ਸੀ ਹੋਈ ਤਾਂ ਮਨਿਸਟਰ ਕਿਵੇਂ ਆ ਜਾਂਦਾ? ਖੇਤੀ ਮੰਤਰੀ ਨੇ ਕਿਹਾ ਕਿ ਸੈਕਟਰੀ ਨੇ ਸਿਰਫ਼ ਕਿਸਾਨਾਂ ਦਾ ਰੁਖ਼ ਜਾਣਨਾ ਸੀ ਤੇ ਮਨਿਸਟਰ ਨੂੰ ਭੇਜਣਾ ਸੀ। ਕਿਸਾਨ ਆਗੂ ਚੰਗੇ ਮਾਹੌਲ ਵਿਚ ਮਿਲੇ, ਮੈਮੋਰੈਂਡਮ ਦਿਤਾ, ਚਾਹ ਪੀਤੀ ਤੇ ਫ਼ੋਟੋ ਖਿਚਵਾ ਕੇ ਚਲੇ ਗਏ। ਕੋਈ ਕੜਿਤੱਣ ਨਹੀਂ ਸੀ। ਬਾਹਰ ਜਾ ਕੇ, ਕਿਸੇ ਹੋਰ ਦੇ ਕਹਿਣ ਤੇ ਉਨ੍ਹਾਂ ਨੇ ਕਹਿ ਦਿਤਾ ਕਿ ਉਨ੍ਹਾਂ ਦਾ ਅਪਮਾਨ ਕੀਤਾ ਗਿPhotoPhotoਆ ਹੈ। ਜਦ ਏਜੰਡਾ ਹੀ ਸੈਕਟਰੀ ਨਾਲ ਗੱਲਬਾਤ ਕਰਨ ਦਾ ਸੀ ਤੇ ਸੱਦਾ ਪੱਤਰ ਵਿਚ ਵੀ ਇਹੀ ਲਿਖਿਆ ਸੀ ਤਾਂ ਇਹ ਅਪਮਾਨ ਕਿਵੇਂ ਹੋ ਗਿਆ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement