ਖ਼ਬਰਾਂ |

ਤਾਜ਼ਾ |

ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖੁਦਕੁਸ਼ੀ, 7 ਲੱਖ ਤੋਂ ਵੱਧ ਸੀ ਕਰਜ਼ਾ 
Published : May 10, 2023, 10:31 am IST
Updated : May 10, 2023, 10:31 am IST
SHARE ARTICLE
Harkishan Singh
Harkishan Singh

ਕਿਸਾਨ ਦੀ 4 ਏਕੜ ਜ਼ਮੀਨ ਵੀ ਨੀਵੀਂ ਥਾਂ ਵਿਚ ਸੀ, ਜਿੱਥੇ ਮੀਂਹ ਦਾ ਪਾਣੀ ਭਰਨ ਕਾਰਨ ਫ਼ਸਲ ਚੰਗੀ ਨਹੀਂ ਹੁੰਦੀ ਸੀ

ਮਾਨਸਾ - ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜ਼ੇ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ ਤੇ ਇਸੇ ਦੇ ਚੱਲਦਿਆਂ ਮਾਨਸਾ ਦੇ ਪਿੰਡ ਰੱਲਾ ਦੇ ਇਕ ਕਿਸਾਨ ਨੇ ਵੀ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਲਿਆ। ਮ੍ਰਿਤਕ ਦੀ ਪਛਾਣ ਹਰਕਿਸ਼ਨ ਸਿੰਘ (65) ਵਜੋਂ ਹੋਈ ਹੈ। ਇਸ ਸਬੰਧੀ ਕਿਸਾਨ ਆਗੂ ਅਤੇ ਸਮਾਜ ਸੇਵੀ ਮੇਘ ਰਾਜ ਰੱਲਾ ਨੇ ਦੱਸਿਆ ਕਿ ਹਰਕਿਸ਼ਨ ਸਿੰਘ ਦੇ ਸਿਰ ਲਗਭਗ 7 ਲੱਖ ਰੁਪਏ ਦਾ ਕਰਜ਼ਾ  ਸੀ।

ਇਸ ਤੋਂ ਇਲਾਵਾ ਉਸ ਦੀ 4 ਏਕੜ ਜ਼ਮੀਨ ਵੀ ਨੀਵੀਂ ਥਾਂ ਵਿਚ ਸੀ, ਜਿੱਥੇ ਮੀਂਹ ਦਾ ਪਾਣੀ ਭਰਨ ਕਾਰਨ ਫ਼ਸਲ ਚੰਗੀ ਨਹੀਂ ਹੁੰਦੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਸਥਿਤੀਆਂ ਦੇ ਵਿਚਕਾਰ ਉਸ ਨੇ ਕਰਜ਼ਾ ਮੁੜਨ ਦੀ ਆਸ ਛੱਡ ਦਿੱਤੀ ਸੀ ਅਤੇ ਬੀਤੀ ਸ਼ਾਮ ਖੇਤ ਵਿਚ ਫਾਹਾ ਲੈ ਲਿਆ। ਥਾਣਾ ਜੋਗਾ ਦੇ ਪੁਲਿਸ ਅਧਿਕਾਰੀ ਪਾਲਾ ਸਿੰਘ ਨੇ ਦੱਸਿਆ ਕਿ ਲਾਸ਼ ਵਾਰਸਾਂ ਨੂੰ ਸੌਂਪ ਦੱਤੀ ਹੈ। 

 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement