ਖ਼ਬਰਾਂ |

ਤਾਜ਼ਾ |

ਅਬੋਹਰ 'ਚ ਅੱਗ ਲੱਗਣ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸੇ, ਸਿਗਰਟ ਪੀਣ ਕਾਰਨ ਕਾਰ ਨੂੰ ਲੱਗੀ ਅੱਗ

By : GAGANDEEP

Published : May 10, 2023, 1:48 pm IST
Updated : May 10, 2023, 1:48 pm IST
SHARE ARTICLE
photo
photo

ਪਤੀ ਦੀ ਹਾਲਤ ਗੰਭੀਰ

 

ਮਲੋਟ:  ਮਲੋਟ ਤੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਅਬੋਹਰ ਜੰਮੂ ਬਸਤੀ  ਤੋਂ ਲੈਣ ਆਇਆ ਵਿਅਕਤੀ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਬਚਾਉਣ ਲਈ ਆਈ ਪਤਨੀ ਵੀ ਝੁਲਸ ਗਈ। ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫ਼ਰ ਕਰ ਦਿਤਾ ਗਿਆ।

ਇਹ ਵੀ ਪੜ੍ਹੋ: ਆਖ਼ਰ ਕਦੋਂ ਰੁਕਣਗੀਆਂ ਬੇਅਦਬੀ ਦੀਆਂ ਘਟਨਾਵਾਂ, ਹੁਣ ਗੁਰਦਾਸਪੁਰ 'ਚ ਹੋਈ ਬੇਅਦਬੀ

ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਪੁੱਤਰ ਗਜਰਾਜ ਵਾਸੀ ਮਲੋਟ ਅੱਜ ਅਪਣੀ ਪਤਨੀ ਸਪਨਾ ਅਤੇ ਪੁੱਤਰ ਨੂੰ ਸਹੁਰੇ ਘਰ ਅਬੋਹਰ ਜੰਮੂ ਬਸਤੀ ਤੋਂ ਲੈਣ ਆਇਆ ਸੀ। ਉਹ ਅਪਣੇ ਛੋਟੇ ਹਾਥੀ ਵਿਚ ਬੈਠ ਕੇ ਸਿਗਰਟ ਪੀਣ ਲੱਗਾ ਤਾਂ ਉਸ ਵਿਚ ਰੱਖੀ ਪੈਟਰੋਲ ਦੀ ਬੋਤਲ ਨੂੰ ਅੱਗ ਲੱਗ ਗਈ। ਨਸ਼ੇ ਦੀ ਹਾਲਤ 'ਚ ਹੋਣ ਕਾਰਨ ਰਾਜੇਸ਼ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਉਸ ਦੀ ਪਤਨੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਾਫ਼ੀ ਹੱਦ ਤਕ ਝੁਲਸ ਗਈ।

ਇਹ ਵੀ ਪੜ੍ਹੋ: ਹੁਣ ਦੇਸ਼ ਦੇ ਵੱਕਾਰੀ 'ਦਿ ਦੂਨ ਸਕੂਲ' ਵਿਚ ਮੁਫ਼ਤ ਪੜ੍ਹਨਗੇ ਗ਼ਰੀਬ ਘਰਾਂ ਦੇ ਹੋਣਹਾਰ ਬੱਚੇ

ਆਸਪਾਸ ਦੇ ਲੋਕਾਂ ਨੇ ਤੁਰੰਤ ਦੋਵਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਰਾਜੇਸ਼ ਦੀ ਹਾਲਤ ਬਹੁਤ ਗੰਭੀਰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫ਼ਰ ਕਰ ਦਿਤਾ ਗਿਆ। ਜਦੋਂ ਕਿ ਉਸ ਦੀ ਪਤਨੀ ਦਾ ਇਥੇ ਇਲਾਜ ਚੱਲ ਰਿਹਾ ਹੈ। ਇਥੇ ਡਾ. ਮਨੀਸ਼ਾ ਨੇ ਗੱਲਬਾਤ ਦੌਰਾਨ ਦਸਿਆ ਕਿ ਦੋਵੇਂ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ ਹਨ। ਰਾਜੇਸ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫ਼ਰ ਕਰ ਦਿਤਾ ਗਿਆ ਹੈ। ਇਸ ਦੀ ਰਿਪੋਰਟ ਬਣਾ ਕੇ ਪੁਲਿਸ ਨੂੰ ਭੇਜ ਦਿਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement