ਖ਼ਬਰਾਂ |

ਤਾਜ਼ਾ |

Chandigarh News : ਚੰਡੀਗੜ੍ਹ ਦੇ ਸਕੂਲਾਂ ’ਚ ਟਾਫੀਆਂ ਦੇ ਰੂਪ ’ਚ ਵਿਕ ਰਹੇ ਨਸ਼ੇ ਦਾ ਮਾਮਲਾ

By : BALJINDERK

Published : Feb 11, 2025, 9:00 pm IST
Updated : Feb 11, 2025, 9:00 pm IST
SHARE ARTICLE
ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਮੈਡਮ ਸ਼ਿਪਰਾ ਬਾਂਸਲ
ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਮੈਡਮ ਸ਼ਿਪਰਾ ਬਾਂਸਲ

Chandigarh News : ਜੇਕਰ ਸ਼ੁਰੂਆਤ ’ਚ ਕਾਰਵਾਈ ਨਹੀਂ ਕਰਦੇ ਤਾਂ ਮਸਲਾ ਵੱਡਾ ਹੋ ਸਕਦੈ : ਸ਼ਿਪਰਾ ਬਾਂਸਲ

Chandigarh News in Punjabi :  ਚੰਡੀਗੜ੍ਹ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਕੂਲਾਂ ਦੇ ਬਾਹਰ ਡਰੱਗ ਵਾਲੀ ਟੌਫੀ ਮਿਲ ਰਹੀ ਹੈ। ਜੋ ਚਿੰਤਾਜਨਕ ਤੇ ਨਾਜ਼ੁਕ ਤੱਥਾਂ ਨਾਲ ਜੁੜੀ ਹੋਈ ਹੈ ਅਤੇ ਬੱਚਿਆਂ ਨਾਲ ਜੁੜਿਆ ਹੋਇਆ ਮਾਮਲਾ ਹੈ। ਜਿਹੜੀ ਐਡਵਾਈਜਰੀ ਜਾਰੀ ਕੀਤੀ ਗਈ ਹੈ ਇਸ  ’ਚ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਟੌਫ਼ੀ ਦੇ ਰੂਪ ਵਿਚ ਡਰੱਗ ਸਪਲਾਈ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। 

ਇਸ ਸਬੰਧੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਮੈਡਮ ਸ਼ਿਪਰਾ ਬਾਂਸਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਟਰਾਈ ਸਿਟੀ ’ਚ ਹੋ ਰਿਹਾ ਹੈ ਇਸ ਦਾ ਕੋਈ ਬਰੈਂਡ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਟੌਫ਼ੀ ਬਾਰੇ ਸਾਡੇ ਕੋਲ ਫੋਟੋ ਵੀ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸ ਟੌਫ਼ੀ ਡਰੱਗ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਇਹੀ ਬਣਦਾ ਹੈ ਕਿ ਅਸੀਂ ਇਸ ਚੀਜ਼ ਨੂੰ ਉਥੇ ਹੀ ਰੋਕ ਸਕੀਏ।  ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ਼ੁਰੂਆਤ ਵਿਚ ਅਸੀਂ ਕੋਈ ਫ਼ੈਸਲਾ ਨਹੀਂ ਲਵਾਂਗੇ ਤਾਂ ਇਹ ਚੀਜ਼ ਐਨੀ ਫੈਲ ਜਾਵੇਗੀ ਕਿ ਇਸ ਨੂੰ ਰੋਕਣ ਮੁਸ਼ਕਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਬੱਚਿਆ ਨੂੰ ਂਇਸ ਦੀ ਆਦਤ ਪੈ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਆਪਣੇ ਵਲੋਂ ਵੀ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਾਨੂੰ ਦੱਸੋ ਤਾਂ ਇਸਨੂੰ ਸਮੇਂ ਰਹਿੰਦੇ ਕਾਬੂ ਪਾਇਆ ਜਾ ਸਕੇ।

(For more news apart from case of drugs being sold in form of toffees in Chandigarh schools News in Punjabi, stay tuned to Rozana Spokesman)

 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement