ਖ਼ਬਰਾਂ |

ਤਾਜ਼ਾ |

ਦੁਨੀਆਂ ਦੇ ਅੱਧੇ ਦੇਸ਼ਾਂ ਵਿਚ ਸਥਿਤ ਸਕੂਲਾਂ ਅੰਦਰ ਮੋਬਾਈਲ ਫ਼ੋਨ ਵਰਤਣ 'ਤੇ ਪਾਬੰਦੀ

By : GAGANDEEP

Published : Mar 23, 2026, 6:30 am IST
Updated : Mar 23, 2026, 8:00 am IST
SHARE ARTICLE
Mobile phones are banned in schools in half the world
Mobile phones are banned in schools in half the world

ਯੂਨੇਸਕੋ ਦੀ ਰੀਪੋਰਟ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਅੰਕੜੇ

ਨਵੀਂ ਦਿੱਲੀ,: ਯੂਨੇਸਕੋ ਦੇ ਆਲਮੀ ਸਿਖਿਆ ਨਿਗਰਾਨ (ਜੀ.ਈ.ਐਮ.) ਟੀਮ ਦੀ ਤਾਜ਼ਾ ਰੀਪੋਰਟ ਅਨੁਸਾਰ, ਦੁਨੀਆਂ ਦੇ ਅੱਧ ਤੋਂ ਵੱਧ ਦੇਸ਼ਾਂ ਨੇ ਸਕੂਲਾਂ ਵਿਚ ਮੋਬਾਈਲ ਫੋਨਾਂ ਉਤੇ ਪਾਬੰਦੀ ਲਗਾ ਦਿਤੀ ਹੈ। ਇਹ ਕਦਮ ਜਮਾਤਾਂ ਵਿਚ ਧਿਆਨ ਘਟਣ, ਸਾਇਬਰਬੁਲਿੰਗ ਅਤੇ ਬੱਚਿਆਂ ਉਤੇ ਡਿਜੀਟਲ ਮਾਹੌਲ ਦੇ ਅਸਰ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਚੁਕਿਆ ਗਿਆ ਹੈ।

ਰੀਪੋਰਟ ਵਿਚ ਦਰਸਾਇਆ ਗਿਆ ਹੈ ਕਿ 114 ਸਿੱਖਿਆ ਪ੍ਰਣਾਲੀਆਂ ਨੇ ਪੂਰੇ ਦੇਸ਼ ਅੰਦਰ ਪਾਬੰਦੀ ਲਗਾਈ ਹੈ, ਜੋ ਕਿ ਦੁਨੀਆਂ ਦੇ 58 ਫੀ ਸਦੀ ਦੇਸ਼ਾਂ ਦੀ ਨੁਮਾਇੰਦਗੀ ਕਰਦਾ ਹੈ। 2023 ਵਿਚ ਇਹ ਅੰਕੜਾ ਸਿਰਫ਼ 24 ਫੀ ਸਦੀ ਸੀ, ਪਰ 2026 ਤਕ ਇਹ ਲਗਭਗ  ਦੋ ਗੁਣਾ ਹੋ ਗਿਆ। ਇਕ ਸੀਨੀਅਰ ਜੀ.ਈ.ਐਮ. ਮੈਂਬਰ ਨੇ ਕਿਹਾ, ‘‘ਇਹ ਵਾਧਾ ਦਰਸਾਉਂਦਾ ਹੈ ਕਿ ਜਮਾਤਾਂ ਵਿਚ ਧਿਆਨ ਘਟਣ ਅਤੇ ਸਾਇਬਰਬੁਲਿੰਗ ਨੂੰ ਲੈ ਕੇ ਚਿੰਤਾਵਾਂ ਕਿੰਨੀ ਤੇਜ਼ੀ ਨਾਲ ਵਧ ਰਹੀਆਂ ਹਨ। ਪਰ ਇਹ ਸਿਰਫ਼ ਪਾਬੰਦੀ ਦੀ ਕਹਾਣੀ ਨਹੀਂ ਹੈ, ਕਈ ਦੇਸ਼ ਸਕੂਲਾਂ ਨੂੰ ਅਪਣੇ ਨਿਯਮ ਬਣਾਉਣ ਦੀ ਆਜ਼ਾਦੀ ਵੀ ਦੇ ਰਹੇ ਹਨ।’’

ਰੀਪੋਰਟ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਦਾ ਅਸਰ ਖਾਸ ਕਰ ਕੇ ਕੁੜੀਆਂ ਉਤੇ ਜ਼ਿਆਦਾ ਹੈ। ਫੇਸਬੁੱਕ ਦੀ ਅਪਣੀ ਖੋਜ ਅਨੁਸਾਰ ਹੀ, 32 ਫੀ ਸਦੀ ਨਾਬਾਲਗ ਕੁੜੀਆਂ ਨੇ ਇੰਸਟਾਗ੍ਰਾਮ ਵਰਤਣ ਤੋਂ ਬਾਅਦ ਅਪਣੇ ਸਰੀਰ ਬਾਰੇ ਹੋਰ ਮਾੜਾ ਮਹਿਸੂਸ ਕੀਤਾ। ਟਿਕਟਾਕ ਦੇ ਐਲਗੋਰਿਦਮ ਬਾਰੇ ਵੀ ਚੇਤਾਵਨੀ ਦਿਤੀ ਗਈ ਹੈ, ਜੋ ਹਰ 39 ਸਕਿੰਟ ਵਿਚ ਬਾਡੀ ਇਮੇਜ ਨਾਲ ਸੰਬੰਧਿਤ ਸਮੱਗਰੀ ਵਿਖਾ ਉਂਦਾ ਹੈ।

ਫਰਾਂਸ, ਆਸਟ੍ਰੇਲੀਆ ਅਤੇ ਪੁਰਤਗਾਲ ਵਰਗੇ ਦੇਸ਼ਾਂ ਵਿਚ ਸੋਸ਼ਲ ਮੀਡੀਆ ਉਤੇ ਵੀ ਬੱਚਿਆਂ ਲਈ ਨਿਯਮ ਬਣਾਉਣ ਦੀ ਚਰਚਾ ਜਾਰੀ ਹੈ। ਅਮਰੀਕਾ ਵਿਚ ਹਾਲਾਂਕਿ ਕੋਈ ਕੌਮੀ ਪਾਬੰਦੀ ਨਹੀਂ ਹੈ, ਪਰ 39 ਸੂਬਿਆਂ ਨੇ ਸਕੂਲ ਜ਼ਿਲ੍ਹਿਆਂ ਨੂੰ ਨੀਤੀਆਂ ਬਣਾਉਣ ਲਈ ਕਾਨੂੰਨ ਲਾਗੂ ਕੀਤੇ ਹਨ। ਇਹ ਰੀਪੋਰਟ ਸਪੱਸ਼ਟ ਕਰਦੀ ਹੈ ਕਿ ਬੱਚਿਆਂ ਦੀ ਭਾਵਨਾਤਮਕ ਤੰਦਰੁਸਤੀ ਅਤੇ ਸਿੱਖਿਆ ਵਿਚ ਸਫਲਤਾ ਲਈ ਡਿਜੀਟਲ ਵਰਤੋਂ ਉਤੇ ਕੰਟਰੋਲ ਬਹੁਤ ਜ਼ਰੂਰੀ ਹੈ। (ਪੀ.ਟੀ.ਆਈ.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement