ਸ਼ੇਰ ਬਹਾਦੁਰ ਦੇਉਬਾ ਪੰਜਵੀਂ ਵਾਰ ਬਣੇ ਨੇਪਾਲ
Published : Jul 13, 2021, 11:24 pm IST
Updated : Jul 13, 2021, 11:24 pm IST
SHARE ARTICLE
image
image

ਸ਼ੇਰ ਬਹਾਦੁਰ ਦੇਉਬਾ ਪੰਜਵੀਂ ਵਾਰ ਬਣੇ ਨੇਪਾਲ

ਕਾਠਮੰਡੂ, 13 ਜੁਲਾਈ :  ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਮੰਗਲਵਾਰ ਨੂੰ 5ਵੀਂ ਨਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿਤੀ ਗਈ। ‘ਦੀ ਹਿਮਾਲੀਅਨ ਟਾਈਮਜ’ ਦੀ ਖਬਰ ਮੁਤਾਬਕ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(5) ਦੇ ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਹ ਪੰਜਵੀਂ ਵਾਰ ਹੈ ਜਦੋਂ ਦੇਉਬਾ (74) ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਸੱਤਾ ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਦੀ ਨਿਯੁਕਤੀ ਸੁਪਰੀਮ ਕੋਰਟ ਵਲੋਂ ਸੋਮਵਾਰ ਨੂੰ ਦਿਤੇ ਗਏ ਫ਼ੈਸਲੇ ਮੁਤਾਬਕ ਹੈ ਜਿਸ ਨੇ ਕੇਪੀ ਸ਼ਰਮਾ ਓਲੀ ਨੂੰ ਹਟਾਉਂਦੇ ਹੋਏ ਪ੍ਰਧਾਨ ਮੰਤਰੀ ਅਹੁਦੇ ਲਈ ੳਨ੍ਹਾਂ ਦੇ ਦਾਅਵੇ ’ਤੇ ਮੋਹਰ ਲਗਾਈ ਸੀ। ਖ਼ਬਰ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਦਫ਼ਤਰ ਨੇ ਦੇਉਬਾ ਨੂੰ ਉਨ੍ਹਾਂ ਦੀ ਨਿਯੁਕਤੀ ਦੇ ਬਾਰੇ ਸੂਚਿਤ ਕੀਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਸਹੁੰ ਚੁੱਕ ਸਮਾਗਮ ਕਦੋਂ ਹੋਵੇਗਾ ਕਿਉਂਕਿ ਇਸ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਦੇਉਬਾ ਚਾਰ ਵਾਰ- ਜਿਹਨਾਂ ਵਿਚੋਂ ਪਹਿਲੀ ਵਾਰ ਸਤੰਬਰ 1995 ਤੋਂ ਮਾਰਚ 1997 ਤਕ, ਦੂਜੀ ਵਾਰ ਜੁਲਾਈ 2001 ਤੋਂ ਅਕਤੂਬਰ 2002 ਤਕ, ਤੀਜੀ ਵਾਰ ਜੂਨ 2004 ਤੋਂ ਫਰਵਰੀ 2005 ਤਕ ਅਤੇ ਚੌਥੀ ਵਾਰ ਜੂਨ 2017 ਤੋਂ ਫ਼ਰਵਰੀ 2018 ਤਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਸੰਵਿਧਾਨਕ ਵਿਵਸਥਾ ਦੇ ਤਹਿਤ ਪ੍ਰਧਾਨ ਮੰਤਰੀ ਦੇ ਤੌਰ ’ਤੇ ਨਿਯੁਕਤੀ ਮਗਰੋ ਦੇਉਬਾ ਨੂੰ 30 ਦਿਨਾਂ ਦੇ ਅੰਦਰ ਸਦਨ ਵਿਚ ਵਿਸ਼ਵਾਸ ਵੋਟ ਹਾਸਲ ਕਰਨਾ ਹੋਵੇਗਾ। (ਏਜੰਸੀ)
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement