ਖ਼ਬਰਾਂ |

ਤਾਜ਼ਾ |

ਅੰਮ੍ਰਿਤਸਰ ਤੋਂ ਦੁਬਈ ਜਾ ਰਿਹਾ ਵਿਅਕਤੀ ਗ੍ਰਿਫ਼ਤਾਰ, ਪਾਸਪੋਰਟ 'ਤੇ ਲੱਗੀ ਮੋਹਰ ਮਿਲੀ ਜਾਅਲੀ
Published : May 15, 2023, 10:11 am IST
Updated : May 15, 2023, 10:12 am IST
SHARE ARTICLE
PHOTO
PHOTO

ਇਮੀਗ੍ਰੇਸ਼ਨ ਅਧਿਕਾਰੀ ਨਰੇਸ਼ ਨੇ ਜਾਂਚ ਦੌਰਾਨ ਪਾਇਆ ਕਿ ਉਸ ਦੇ ਪਾਸਪੋਰਟ 'ਤੇ ਰੂਸ ਦਾ ਜਾਅਲੀ ਵੀਜ਼ਾ ਸਟੈਂਪ ਲਗਾ ਹੋਇਆ ਸੀ

 

ਅੰਮ੍ਰਿਤਸਰ : ਏਅਰ ਇੰਡੀਆ ਐਕਸਪ੍ਰੈਸ ਏਅਰ ਲਾਈਨ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਦੇ ਸਰਨਾ ਪਿੰਡ ਦੇ ਰਹਿਣ ਵਾਲੇ ਨਿਖਿਲ ਅਗਰਵਾਲ ਦੇ ਪਾਸਪੋਰਟ 'ਤੇ ਜਾਅਲੀ ਰੂਸੀ ਵੀਜ਼ਾ ਸਟੈਂਪ ਮਿਲਿਆ ਹੈ। ਮੁਲਜ਼ਮ ਹੁਣ ਟੂਰਿਸਟ ਵੀਜ਼ੇ ’ਤੇ ਦੁਬਈ ਜਾ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ 'ਤੇ ਤਾਇਨਾਤ ਇਮੀਗ੍ਰੇਸ਼ਨ ਅਫ਼ਸਰ ਨਰੇਸ਼ ਦੀ ਸ਼ਿਕਾਇਤ 'ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।

ਪੁਲਿਸ ਅਨੁਸਾਰ ਨਿਖਿਲ ਅਗਰਵਾਲ ਦੇ ਪਾਸਪੋਰਟ ’ਤੇ ਪਠਾਨਕੋਟ ਦੇ ਸਰਨਾ ਪਿੰਡ ਵਿਚ ਕਰਤਾਰ ਪੈਲੇਸ ਨੇੜੇ ਜਾਅਲੀ ਰੂਸੀ ਵੀਜ਼ਾ ਲੱਗਾ ਹੋਇਆ ਸੀ। ਹੁਣ ਉਹ ਟੂਰਿਸਟ ਵੀਜੇ 'ਤੇ ਏਅਰ ਇੰਡੀਆ ਐਕਸਪ੍ਰੈਸ IX-191 ਰਾਹੀਂ ਦੁਬਈ ਜਾ ਰਿਹਾ ਸੀ। ਇਮੀਗ੍ਰੇਸ਼ਨ ਅਧਿਕਾਰੀ ਨਰੇਸ਼ ਨੇ ਜਾਂਚ ਦੌਰਾਨ ਪਾਇਆ ਕਿ ਉਸ ਦੇ ਪਾਸਪੋਰਟ 'ਤੇ ਰੂਸ ਦਾ ਜਾਅਲੀ ਵੀਜ਼ਾ ਸਟੈਂਪ ਲਗਾ ਹੋਇਆ ਸੀ। ਇਸ ’ਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਹਵਾਲੇ ਕਰ ਦਿਤਾ ਗਿਆ।

ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਸਾਲ 2021 ਦੌਰਾਨ ਰੂਸ ਦਾ ਟੂਰਿਸਟ ਵੀਜ਼ਾ ਲਿਆ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਫ਼ਰਜ਼ੀ ਹੈ ਤਾਂ ਉਸ ਨੇ ਰੂਸ ਜਾਣ ਦਾ ਵਿਚਾਰ ਛੱਡ ਦਿਤਾ। ਪਰ ਉਨ੍ਹਾਂ ਇਸ ਬਾਰੇ ਸਬੰਧਤ ਵਿਭਾਗ ਨੂੰ ਸੂਚਿਤ ਵੀ ਨਹੀਂ ਕੀਤਾ। ਹੁਣ ਉਹ ਦੁਬਈ ਜਾ ਰਿਹਾ ਸੀ ਜਦੋਂ ਇਹ ਖੁਲਾਸਾ ਹੋਇਆ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement