ਖ਼ਬਰਾਂ |

ਤਾਜ਼ਾ |

ਹੈਦਰਾਬਾਦ ਬੱਚੀ ਨਾਲ ਜਬਰ ਜ਼ਨਾਹ ਤੇ ਕਤਲ ਦੇ ਦੋਸ਼ੀ ਦੀ ਮੌਤ, ਰੇਲਵੇ ਲਾਈਨ ਤੋਂ ਮਿਲੀ ਲਾਸ਼
Published : Sep 17, 2021, 12:28 am IST
Updated : Sep 17, 2021, 12:28 am IST
SHARE ARTICLE
image
image

ਹੈਦਰਾਬਾਦ ਬੱਚੀ ਨਾਲ ਜਬਰ ਜ਼ਨਾਹ ਤੇ ਕਤਲ ਦੇ ਦੋਸ਼ੀ ਦੀ ਮੌਤ, ਰੇਲਵੇ ਲਾਈਨ ਤੋਂ ਮਿਲੀ ਲਾਸ਼

ਹੈਦਰਾਬਾਦ, 16 ਸਤੰਬਰ : ਤੇਲੰਗਾਨਾ ਦੇ ਹੈਦਰਾਬਾਦ ’ਚ 6 ਸਾਲ ਦੀ ਬੱਚੀ ਨਾਲ ਰੇਪ ਅਤੇ ਕਤਲ ਦਾ ਮਾਮਲਾ ਲਗਾਤਾਰ ਸੁਰਖੀਆਂ ਵਿਚ ਹੈ। ਵੀਰਵਾਰ ਨੂੰ ਹੈਦਰਾਬਾਦ ਪੁਲਿਸ ਨੂੰ ਰੇਲ ਦੀ ਪਟੜੀ ’ਤੇ ਇਕ ਲਾਸ਼ ਮਿਲੀ ਹੈ, ਇਹ ਲਾਸ਼ ਇਸ ਮਾਮਲੇ ਦੇ ਦੋਸ਼ੀ ਦੀ ਹੈ। ਤੇਲੰਗਾਨਾ ਦੇ ਡੀ. ਜੀ. ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮਾਮਲੇ ’ਚ ਦੋਸ਼ੀ ਦੀ ਲਾਸ਼ ਮਿਲਣ ਨਾਲ ਵਿਰੋਧੀ ਧਿਰ ਹੈਦਰਾਬਾਦ ਪੁਲਿਸ ਅਤੇ ਸਰਕਾਰ ’ਤੇ ਸਵਾਲ ਖੜ੍ਹੇ ਕਰ ਰਹੀ ਹੈ, ਕਿਉਂਕਿ ਦੋ ਦਿਨ ਪਹਿਲਾਂ ਸੂਬੇ ਦੇ ਕਿਰਤ ਮੰਤਰੀ ਮੱਲਾ ਰੈਡੀ ਨੇ ਕਿਹਾ ਸੀ ਕਿ ਅਸੀਂ ਮੁਲਜ਼ਮ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਦੇਆਂਗੇ।      
ਤੇਲੰਗਾਨਾ ਦੇ ਡੀ. ਜੀ. ਪੀ. ਐਮ. ਮਹਿੰਦਰ ਰੈੱਡੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਲਾਸ਼ ਦੀ ਜਾਂਚ ਕੀਤੀ ਗਈ ਅਤੇ ਹੱਥ ’ਤੇ ਬਣੇ ਟੈਟੂ ਦੇ ਆਧਾਰ ’ਤੇ ਪਤਾ ਲੱਗਾ ਕਿ ਇਹ ਸੈਦਾਬਾਦ ਰੇਪ-ਕਤਲ ਮਾਮਲੇ ਦਾ ਦੋਸ਼ੀ ਹੀ ਹੈ। ਰੈੱਡੀ ਨੇ ਕਿਹਾ ਕਿ ਬੱਚੀ ਨਾਲ ਰੇਪ ਅਤੇ ਕਤਲ ਦਾ ਦੋਸ਼ੀ ਘਨਪੁਰ ਪੁਲਿਸ ਥਾਣਾ ਖੇਤਰ ਵਿਚ ਰੇਲ ਦੀ ਪਟੜੀ ’ਤੇ ਮਿ੍ਰਤਕ ਪਾਇਆ ਗਿਆ। ਦਰਅਸਲ ਕੁੱਝ ਸਥਾਨਕ ਲੋਕਾਂ ਨੇ ਸਵੇਰੇ ਕਰੀਬ 9 ਵਜੇ ਪਟੜੀ ’ਤੇ ਲਾਸ਼ ਵੇਖੀ, ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ 30 ਸਾਲਾ ਦੋਸ਼ੀ ਨੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ। ਦੱਸਣਯੋਗ ਹੈ ਕਿ 9 ਸਤੰਬਰ ਦੀ ਸ਼ਾਮ ਨੂੰ ਸੈਦਾਬਾਦ ’ਚ ਬੱਚੀ ਨਾਲ ਰੇਪ ਮਗਰੋਂ ਉਸ ਦਾ ਕਤਲ ਕਰ ਦਿਤਾ ਗਿਆ ਸੀ। ਇਸ ਘਟਨਾ ਮਗਰੋਂ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਉਨ੍ਹਾਂ ਨੇ ਦੋਸ਼ੀ ਨੂੰ ਛੇਤੀ ਤੋਂ ਛੇਤੀ ਗਿ੍ਰਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਸੀ।     (ਏਜੰਸੀ)

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement