ਖ਼ਬਰਾਂ |

ਤਾਜ਼ਾ |

ਪੰਜਾਬ 'ਚ ਬੱਸ ਸੇਵਾ ਸ਼ੁਰੂ ਕਰਨ ਨੂੰ ਹਰੀ ਝੰਡੀ
Published : May 19, 2020, 5:59 am IST
Updated : May 19, 2020, 5:59 am IST
SHARE ARTICLE
File Photo
File Photo

ਚੋਣਵੇਂ ਮੁੱਖ ਮਾਰਗਾਂ 'ਤੇ ਸਿਰਫ਼ ਸਰਕਾਰੀ ਬਸਾਂ ਚਲਣਗੀਆਂ

ਚੰਡੀਗੜ੍ਹ, 18 ਮਈ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕਰਫ਼ੀਊ ਖ਼ਤਮ ਹੋਣ ਤੋਂ ਬਾਅਦ ਅਤੇ ਤਾਲਾਬੰਦੀ-4 ਸ਼ੁਰੂ ਹੋਣ ਵੇਲੇ ਇਕ ਹੋਰ ਰਾਹਤ ਵਾਲੀ ਖ਼ਬਰ ਹੈ ਕਿ ਟਰਾਂਸਪੋਰਟ ਵਿਭਾਗ ਨੇ ਸੂਬੇ 'ਚ ਚੋਣਵੇਂ ਰੂਟਾਂ ਉਪਰ ਬੱਸ ਸੇਵਾ ਸ਼ੁਰੂ ਕਰਨ ਲਈ ਹਰੀ ਝੰਡੀ ਵਿਖਾ ਦਿਤੀ ਹੈ ਪਰ ਹੁਣ ਅੰਤਮ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੈਣਾ ਹੈ। ਅੱਜ ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰ ਕੇ ਕੇਂਦਰੀ ਹਦਾਇਤਾਂ ਤਹਿਤ ਅਤੇ ਸੂਬੇ ਦੀ ਕੋਰੋਨਾ ਮਹਾਂਮਾਰੀ ਦੀ ਸਥਿਤੀ 'ਚ ਬੱਸ ਸੇਵਾ ਸ਼ੁਰੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।

File photoFile photo

ਮੀਟਿੰਗ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਹ ਬੱਸ ਸੇਵਾ ਸ਼ੁਰੂ ਕਰਨ ਲਈ ਤਿਆਰ ਹਨ ਅਤੇ ਅਪਣੀ ਸਿਫ਼ਾਰਸ਼ ਅੰਤਮ ਫ਼ੈਸਲੇ ਲਈ ਮੁੱਖ ਮੰਤਰੀ ਨੂੰ ਭੇਜ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਦੇ ਦਸਣ ਮੁਤਾਬਕ ਮੁੱਖ ਮੰਤਰੀ ਵਲੋਂ ਰਸਮੀ ਪ੍ਰਵਾਨਗੀ ਮਿਲਣ ਤੋਂ ਬਾਅਦ ਬੱਸ ਸੇਵਾ ਇਕ-ਦੋ ਦਿਨ ਅੰਦਰ ਹੀ ਸ਼ੁਰੂ ਹੋ ਸਕਦੀ ਹੈ। ਪ੍ਰਸਤਾਵ ਅਨੁਸਾਰ ਸ਼ੁਰੂ 'ਚ ਸਰਕਾਰੀ ਬੱਸਾਂ ਹੀ ਚਲਣਗੀਆਂ ਅਤੇ ਨਿਜੀ ਬੱਸਾਂ ਬਾਰੇ ਫ਼ੈਸਲਾ ਬਾਅਦ 'ਚ ਹੋਵੇਗਾ। ਸਰਕਾਰੀ ਬੱਸਾਂ ਵੀ ਦੋ ਦਰਜਨ ਦੇ ਕਰੀਬ ਚੋਣਵੇਂ ਮੁੱਖ ਮਾਰਗਾਂ 'ਤੇ ਜ਼ਿਲ੍ਹੇ ਤੋਂ ਜ਼ਿਲ੍ਹੇ ਤਕ ਚਲਣਗੀਆਂ। ਇਹ ਬੱਸਾਂ ਰਸਤੇ 'ਚ ਕਿਤੇ ਨਹੀਂ ਰੁਕਣਗੀਆਂ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬੱਸਾਂ 'ਚ 50 ਫ਼ੀ ਸਦੀ ਮੁਸਾਫ਼ਰ ਹੀ ਬਿਠਾਏ ਜਾ ਸਕਦੇ ਹਨ ਜਿਸ ਕਰ ਕੇ ਸੂਬੇ ਦੀ ਵਿੱਤੀ ਹਾਲਤ ਨੂੰ ਵੇਖਦਿਆਂ ਸੇਵਾ ਸ਼ੁਰੂ ਕਰਨ ਦੇ ਨਾਲ ਹੀ ਕਿਰਾਇਆ ਵਧਾਉਣ ਦਾ ਵੀ ਫ਼ੈਸਲਾ ਹੋ ਸਕਦਾ ਹੈ।

ਟਰਾਂਸਪੋਰਟ ਵਿਭਾਗ ਵਲੋਂ ਐਡਵਾਈਜ਼ਰੀ ਵੀ ਜਾਰੀ
ਸੂਬੇ 'ਚ ਟਰਾਂਸਪੋਰਟ ਸੇਵਾਵਾਂ ਸ਼ੁਰੂ ਹੋਣ ਦੇ ਮੱਦੇਨਜ਼ਰ ਵਿਭਾਗ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿਤੀ ਹੈ। ਇਸ ਤਹਿਤ ਟੈਕਸੀ, ਚਾਰ ਪਹੀਆ ਵਾਹਨ ਅਤੇ ਕੈਬ 'ਚ ਇਕ ਚਾਲਕ ਅਤੇ ਦੋ ਮਸਾਫ਼ਰ ਬਿਠਾਏ ਜਾ ਸਕਦੇ ਹਨ। ਰਿਕਸ਼ਾ ਅਤੇ ਆਟੋ ਜੋ ਸਹੀ ਤਰੀਕੇ ਨਾਲ ਰਜਿਸਟਰਡ ਹੋਣ ਅਤੇ ਟੈਕਸ ਰੈਗੂਲਰ ਭਰਦੇ ਹੋਣ, ਇਕ ਚਾਲਕ ਅਤੇ ਦੋ ਮੁਸਾਫ਼ਰਾਂ ਸਮੇਤ ਚਲ ਸਕਦੇ ਹਨ। ਦੋ ਪਹੀਆ ਵਾਹਨਾਂ ਅਤੇ ਸਾਈਕਲ ਚਾਲਕਾਂ ਨੂੰ ਇਕੱਲੇ ਚੱਲਣ ਲਈ ਛੋਟ ਦਿਤੀ ਗਈ ਹੈ ਪਰ ਦੋ ਪਹੀਆ ਵਾਹਨ ਉਤੇ ਪਤੀ-ਪਤਨੀ ਨੂੰ ਛੋਟੇ ਬੱਚੇ ਨਾਲ ਬੈਠ ਕੇ ਜਾਣ ਦੀ ਛੋਟ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement