ਖ਼ਬਰਾਂ |

ਤਾਜ਼ਾ |

ਪੰਜਾਬ ਕੈਬਨਿਟ ਦਾ ਵਿਸਥਾਰ, 9 ਵਿਧਾਇਕਾਂ ਨੂੰ ਮਿਲਿਆ ਮੰਤਰੀ ਅਹੁਦਾ
Published : Apr 20, 2018, 6:28 pm IST
Updated : Apr 21, 2018, 9:33 am IST
SHARE ARTICLE
Punjab cabinet
Punjab cabinet

ਦੱਸ ਦੇਈਏ ਕਿ ਕੁੱਝ ਕਾਰਨਾਂ ਕਰਕੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ  ਪੰਜਾਬ ਕੈਬਨਿਟ ਦਾ ਵਿਸਥਾਰ ਟਲਦਾ ਆ ਰਿਹਾ ਸੀ ਪਰ ਹੁਣ ਇਸਨੂੰ ਅੰਤਮ ਰੂਪ ਦੇ ਦਿਤਾ ਗਿਆ ਹੈ

ਚੰਡੀਗੜ੍ਹ: ਕਾਫ਼ੀ ਲੰਮੇ ਸਮੇ ਤੋਂ ਟਲਦੇ ਆ ਰਹੇ ਪੰਜਾਬ ਕੈਬਨਿਟ ਦੇ ਵਿਸਥਾਰ ਦੀ ਉਡੀਕ ਅੱਜ ਖਤਮ ਹੋ ਚੁਕੀ ਹੈ ਕਿਉਂ ਕਿ ਕਾਂਗਰਸ ਹਾਈ ਕਮਾਨ ਨੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਮੰਤਰੀਆਂ ਦੀ ਸੂਚੀ 'ਤੇ ਅਪਣੀ ਮੋਹਰ ਲਗਾ ਦਿਤੀ ਹੈ | ਦੱਸ ਦੇਈਏ ਕਿ ਕੁੱਝ ਕਾਰਨਾਂ ਕਰਕੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ  ਪੰਜਾਬ ਕੈਬਨਿਟ ਦਾ ਵਿਸਥਾਰ ਟਲਦਾ ਆ ਰਿਹਾ ਸੀ ਪਰ ਹੁਣ ਇਸਨੂੰ ਅੰਤਮ ਰੂਪ ਦੇ ਦਿਤਾ ਗਿਆ ਹੈ | ਮੰਤਰੀ ਅਹੁਦਾ ਪ੍ਰਾਪਤ ਕਰਨ ਦੀ ਲਾਲਸਾ ਵਿਚ ਬਹੁਤ ਸਾਰੇ ਵਿਧਾਇਕ ਮੁੱਖ ਮੰਤਰੀ ਸਮੇਤ ਕਾਂਗਰਸ ਹਾਈ ਕਮਾਨ ਦੇ ਚੱਕਰ ਲਗਾਉਂਦੇ ਰਹੇ ਹਨ |

ਤੁਹਾਨੂੰ ਦਸ ਦੇਈਏ ਕਿ punjab cabinetpunjab cabinetਕੈਬਨਿਟ ਦੇ ਵਿਸਥਾਰ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਓ.ਪੀ ਸੋਨੀ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੱਧੂ ਨੂੰ ਮੰਤਰੀ ਅਹੁਦੇ ਦਿਤੇ ਗਏ ਹਨ | ਇਸ ਦੌਰਾਨ ਰਜ਼ੀਆ ਸੁਲਤਾਨਾ ਅਤੇ ਅਰੁਣਾ ਚੌਧਰੀ ਨੂੰ ਵੀ ਕੈਬਨਿਟ ਮੰਤਰੀ ਦਾ ਅਹੁਦਾ ਦਿਤਾ ਗਿਆ |ਭਾਵੇ ਕਿ ਇਸ ਦੌਰਾਨ ਕੁੱਝ ਹੋਰ ਵਿਧਾਇਕ ਵੀ ਮੰਤਰੀ ਅਹੁਦੇ ਦੀ ਆਸ ਲਗਾਈ ਬੈਠੇ ਸਨ ਪਰ ਹਾਈ ਕਮਾਨ ਦੇ ਫੈਸਲੇ ਨਾਲ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ |ਇਹ ਵੀ ਜਾਣਕਾਰੀ ਮਿਲੀ ਹੈ ਕਿ ਮੰਤਰੀ ਅਹੁਦੇ ਤੈਅ ਕਰਨ ਸੰਬੰਧੀ ਹੋਈ ਮੀਟਿੰਗ ਵਿਚ ਕੁੱਝ ਨੇਤਾਵਾਂ ਨੂੰ ਲੈ ਕੇ ਹਾਈ ਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਅਸਹਿਮਤੀ ਜਤਾਈ ਜਾ ਰਹੀ ਸੀ | ਪਰ ਹੁਣ ਇਹ ਉਡੀਕ ਖਤਮ ਹੋ ਚੁਕੀ ਅਤੇ ਕੱਲ ਪੰਜਾਬ ਕੈਬਨਿਟ ਦੇ ਵਿਚ ਵਿਸਥਾਰ ਕੀਤਾ ਜਾਵੇਗਾ ਅਤੇ ਨਵੇਂ ਬਣੇ ਮੰਤਰੀ 24 ਅਪ੍ਰੈਲ ਨੂੰ ਅਪਣੇ ਅਹੁਦੇ ਦੀ ਸਹੁੰ ਚੁੱਕਣਗੇ |

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement