Himachal pradesh : ਮਣੀਕਰਨ ਸਾਹਿਬ ਗਏ ਪੰਜਾਬੀ ਕੌਂਸਲਰ ਦੇ ਪਰਿਵਾਰ ’ਤੇ ਹਮਲਾ 

By : BALJINDERK

Published : Jun 23, 2024, 12:56 pm IST
Updated : Jun 23, 2024, 12:56 pm IST
SHARE ARTICLE
 ਜ਼ਖ਼ਮੀ ਲਖਵਿੰਦਰ ਲੱਖੂ
ਜ਼ਖ਼ਮੀ ਲਖਵਿੰਦਰ ਲੱਖੂ

Himachal pradesh : ਖੱਡ ’ਚ ਛਾਲ ਮਾਰ ਕੇ ਬਚਾਈ ਜਾਨ ਪੰਜਾਬ ਸਰਕਾਰ ਤੋਂ ਕਰਵਾਈ ਦੀ ਕੀਤੀ ਮੰਗ 

Himachal pradesh : ਹਿਮਾਚਲ ਪ੍ਰਦੇਸ਼ ’ਚ ਘੁੰਮਣ ਗਏ ਪੰਜਾਬੀਆਂ ’ਤੇ ਹਮਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।  ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰਾਂ ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਹਿਮਾਚਲ ਘੁੰਮਣ ਗਏ ਹੋਏ ਸਨ। ਰਾਤ ਵੇਲੇ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰ ਕੇ ਉਹ ਸੜਕ ’ਤੇ ਹੀ ਰੁਕੇ ਸਨ। ਤੜਕੇ ਕਰੀਬ ਤਿੰਨ ਵਜੇ 15 ਦੇ ਕਰੀਬ ਵਿਅਕਤੀਆਂ, ਜਿਨ੍ਹਾਂ ’ਚ ਤਿੰਨ ਔਰਤਾਂ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਕਾਰਨ ਉਸ ਦੀ ਬਾਂਹ 2 ਥਾਵਾਂ ਤੋਂ ਟੁੱਟ ਗਈ ਤੇ ਉਸ ਦੇ ਸਾਥੀਆਂ ’ਚੋਂ ਇਕ ਦੇ ਸਿਰ ’ਚ ਤੇ ਦੂਜੇ ਦੇ ਮੋਢੇ ’ਤੇ ਦਾਤ ਮਾਰ ਕੇ ਜ਼ਖ਼ਮੀ ਕਰ ਦਿੱਤਾ। ਗੱਡੀ ’ਚ ਰੱਖੇ 20 ਹਜ਼ਾਰ ਰੁਪਏ ਵੀ ਗ਼ਾਇਬ ਸਨ।

ਇਹ ਵੀ ਪੜੋ:Moga News : ਮੋਗਾ ’ਚ  ਨਸ਼ੇ ਦੀ ਓਵਰ.ਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌ+ਤ 

ਲੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਖੱਡ ’ਚ ਛਾਲਾਂ ਮਾਰ ਕੇ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਸੱਦੀ। ਉਨ੍ਹਾਂ ਉੱਥੇ ਕਿਸੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਤੇ ਉਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ਤੇ ਹੋ ਰਹੇ ਹਮਲਿਆਂ ਦਾ ਅੱਜ ਇਹ ਸਾਡੇ ਕੋਲ ਚੌਥਾ ਕੇਸ ਆਇਆ ਹੈ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਿਸ ਮੁਲਾਜ਼ਮਾਂ ਨੇ ਵੀ ਸਾਨੂੰ ਡਰਾ-ਧਮਕਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖ਼ਤ ਤੇ ਸਾਡੇ ਕੋਲੋਂ ਦਸਤਖ਼ਤ ਕਰਵਾ ਕੇ ਕੇਸ ਰਫ਼ਾ-ਦਫ਼ਾ ਕਰਨ ਦਾ ਆਖ ਸਾਡੇ ਕੋਲੋਂ ਪੈਸੈ ਵੀ ਲੈ ਲਏ। ਇਸ ਮਗਰੋਂ ਅਸੀ 8500 ਰੁਪਏ ਖ਼ਰਚ ਕਰ ਕੇ ਗੱਡੀ ਟੋਅ ਕਰ ਕੇ ਘਰ ਪੁੱਜੇ।
ਲੱਖੂ ਨੇ ਪੰਜਾਬ ਸਰਕਾਰ ਤੋਂ ਬਣਦੀ ਕਾਰਵਾਈ ਕਰਨ ਅਤੇ ਸੈਰ ਲਈ ਨਿਕਲੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। 

(For more news apart from  Attack on the family of Punjabi councilor who went to Manikaran Sahib News in Punjabi, stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement