ਖ਼ਬਰਾਂ |

ਤਾਜ਼ਾ |

Kapurthala News : ਕਪੂਰਥਲਾ ’ਚ ਭਰਾ ਨੇ ਕੀਤਾ ਭਰਾ ਦਾ ਕਤਲ

By : BALJINDERK

Published : Sep 23, 2024, 2:25 pm IST
Updated : Sep 23, 2024, 2:25 pm IST
SHARE ARTICLE
 ਮ੍ਰਿਤਕ ਮਨਰੂਪ ਸਿੰਘ ਦੀ ਫਾਈਲ ਫੋਟੋ
 ਮ੍ਰਿਤਕ ਮਨਰੂਪ ਸਿੰਘ ਦੀ ਫਾਈਲ ਫੋਟੋ

Kapurthala News : ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਘਰ ਵਾਪਸ ਆਉਂਦਿਆਂ ਦੀ ਹੋਈ ਮਾਮੂਲੀ ਤਕਰਾਰ

Kapurthala News : ਦੋ ਨੌਜਵਾਨਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਸਕੀ ਮਾਸੀ ਦੇ ਮੁੰਡੇ ਵਲੋਂ ਆਪਣੇ ਭਰਾ ਦਾ ਅੱਜ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠੀਆ ਦਾ ਵਸਨੀਕ ਸੀ ਅੱਜ ਉਹ ਆਪਣੀ ਸਕੀ ਮਾਸੀ ਦੇ ਮੁੰਡੇ ਨਾਲ ਕਿਸੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਸਨ ਜਦੋਂ ਉਹ ਆਪਣੇ ਪਿੰਡ ਨੇੜੇ ਪਹੁੰਚੇ ਤਾਂ ਕਿਸੇ ਗੱਲ ਨੂੰ ਲੈ ਕੇ ਮ੍ਰਿਤਕ ਮਨਰੂਪ ਸਿੰਘ ਤੇ ਉਸ ਦੀ ਮਾਸੀ ਦੇ ਮੁੰਡੇ ਹਰਪ੍ਰੀਤ ਸਿੰਘ ਨਾਲ ਤਕਰਾਰ ਹੋ ਗਈ। ਮੋਟਰਸਾਈਕਲ ਤੇ ਪਿੱਛੇ ਬੈਠੇ ਹਰਪ੍ਰੀਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਮਨਰੂਪ ਸਿੰਘ ’ਤੇ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। 

ਇਹ ਵੀ ਪੜੋ :Film Shahkot : ਆਉਣ ਵਾਲੀ ਪੰਜਾਬੀ ਫਿਲਮ ‘‘ਸ਼ਾਹਕੋਟ’’ ਇੱਕ ਮਿਊਜ਼ਿਕਲ ਹੈ ਧਮਾਲ

ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਕੋਟਲਾ ਹੇਰਾਂ ਦਾ ਵਸਨੀਕ ਹੈ। ਜਿਸ ਦੇ ਮਾਤਾ-ਪਿਤਾ ਵਿਦੇਸ਼ ਵਿਚ ਵੱਸਦੇ ਹੋਣ ਕਾਰਨ ਉਹ ਮ੍ਰਿਤਕ ਮਨਰੂਪ ਸਿੰਘ ਦੇ ਪਰਿਵਾਰ ਵਿਚ ਰਹਿ ਰਿਹਾ ਸੀ ਪਰ ਉਹਨਾਂ ਨੂੰ ਕੀ ਪਤਾ ਇਹ ਸਾਡੇ ਪੁੱਤ ਦੀ ਜਾਨ ਲੈ ਲਵੇਗਾ। ਘਟਨਾ ਸਥਾਨ ’ਤੇ ਪਹੁੰਚੇ ਪੁਲਿਸ ਥਾਣਾ ਕੋਤਵਾਲੀ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ

(For more news apart from   Brother killed brother in Kapurthala News in Punjabi, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement