ਖ਼ਬਰਾਂ |

ਤਾਜ਼ਾ |

Mohali News : ਵੱਡੀ ਖ਼ਬਰ : ਮੋਹਾਲੀ ਅਦਾਲਤ ਨੇ ਜਵਾਈ ਦਾ ਕਤਲ ਕਰਨ ਵਾਲੇ ਸਾਬਕਾ ਇੰਸਪੈਕਟਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

By : BALJINDERK

Published : Nov 30, 2024, 5:39 pm IST
Updated : Nov 30, 2024, 5:39 pm IST
SHARE ARTICLE
 ਸਾਬਕਾ ਇੰਸਪੈਕਟਰ ਜਗਬੀਰ ਸਿੰਘ
ਸਾਬਕਾ ਇੰਸਪੈਕਟਰ ਜਗਬੀਰ ਸਿੰਘ

Mohali News : 2010 ’ਚ ਇੰਸਪੈਕਟਰ ਜਗਬੀਰ ਸਿੰਘ ਨੇ ਆਪਣੇ ਜਵਾਈ ਗੁਰਦੀਪ ਸਿੰਘ ਕਰ ਦਿੱਤਾ ਸੀ ਕਤਲ

 Mohali News : ਅੱਜ ਤੋਂ 14 ਸਾਲ ਪਹਿਲਾਂ 2010 ਵਿੱਚ ਗੁਰਦੀਪ ਸਿੰਘ ਜਿਸ ਦੀ ਉਮਰ ਉਸ ਵਕਤ 26 ਸਾਲ ਸੀ ਨੂੰ ਉਸ ਦੇ ਸਹੁਰੇ ਥਾਣੇਦਾਰ ਜਗਬੀਰ ਸਿੰਘ ਵੱਲੋਂ ਕਿਡਨੈਪ ਕਰਨ ਅਤੇ ਸਰਕਾਰੀ ਰਿਕਾਰੌਡ ਨਾਲ ਛੇੜ ਛਾੜ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਮੋਹਾਲੀ ਅਦਾਲਤ ਵੱਲੋਂ ਇੰਸਪੈਕਟਰ ਜਗਬੀਰ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ।

a

ਇਸ ਮੁਕਦਮੇ ਵਿਚ ਮੁਦਈ ਭਿੰਦਰ ਕੌਰ ਜੋ ਕਿ ਗੁਰਦੀਪ ਸਿੰਘ ਦੀ ਮਾਂ ਹੈ ਫੁੱਟ -ਫੁੱਟ ਕੇ ਮੋਹਾਲੀ ਅਦਾਲਤ ਵਿੱਚ ਰੋਣ ਲੱਗ ਪਈ। ਉਥੇ ਹੀ ਅਦਾਲਤ ਦੇ ਇਸ ਫੈਸਲੇ ਤੋਂ ਸੰਤੁਸ਼ਟ ਹੁੰਦੇ ਹੋਏ ਨਜ਼ਰ ਆਈ। ਕਿਉਂਕਿ 14 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉਨਾਂ ਨੂੰ ਇਨਸਾਫ਼ ਮਿਲਿਆ।  2010 ਵਿੱਚ ਜਗਬੀਰ ਸਿੰਘ ਵੱਲੋਂ ਆਪਣੇ ਜਵਾਈ ਗੁਰਦੀਪ ਸਿੰਘ ਨੂੰ ਉਕਸਾ ਕੇ ਸਿੰਘਪੁਰਾ ਬੁਲਾਇਆ ਗਿਆ ਅਤੇ ਲੜਾਈ ਝਗੜਾ ਕਰਨ ਉਪਰੰਤ ਉਸ ਨੂੰ ਕਿਡਨੈਪ ਕਰ ਲਿਆ ਗਿਆ।

ਹਾਲਾਂਕਿ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਵੱਲੋਂ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਪਰ ਇਸ ਗੱਲ ਦਾ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਜਿਸ ਕਾਰਨ ਜਗਬੀਰ ਸਿੰਘ ਨੂੰ ਕੇਵਲ ਕਿਡਨੈਪਿੰਗ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

(For more news apart from Mohali court sentenced former inspector who killed his son-in-law to life imprisonment News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement