ਖ਼ਬਰਾਂ |

ਤਾਜ਼ਾ |

ਮੋਹਾਲੀ ਦੇ ਗੁਰਦੁਆਰਾ ਸਾਹਿਬ 'ਚ 'ਲਵ ਮੈਰਿਜਾਂ' ਕਰਾਉਣ ਵਾਲਾ ਹੈਡ ਗ੍ਰੰਥੀ ਗ੍ਰਿਫਤਾਰ
Published : Dec 29, 2017, 12:24 pm IST
Updated : Dec 29, 2017, 6:54 am IST
SHARE ARTICLE

ਮੋਹਾਲੀ: ਮੋਹਾਲੀ ਦੇ ਫੇਜ਼-6 'ਚ ਸਥਿਤ ਗੁਰਦੁਆਰਾ ਸਾਹਿਬ 'ਚ ਨਾਬਾਲਗਾਂ ਦੀਆਂ ਲਵ ਮੈਰਿਜਾਂ ਕਰਾਉਣ ਵਾਲੇ ਹੈੱਡ ਗ੍ਰੰਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਹੈੱਡ ਗ੍ਰੰਥੀ ਸੁਰਜੀਤ ਸਿੰਘ ਨੇ ਆਪਣੇ ਘਰ 'ਚ ਹੀ ਗੁਰਦੁਆਰਾ ਬਣਾਇਆ ਹੋਇਆ ਹੈ, ਜਿੱਥੇ ਉਹ ਘਰੋਂ ਭੱਜ ਕੇ ਲਵ ਮੈਰਿਜ ਕਰਾਉਣ ਆਉਣ ਵਾਲਿਆਂ ਦਾ ਵਿਆਹ ਕਰਵਾ ਦਿੰਦਾ ਸੀ ਅਤੇ ਫਿਰ ਉਨ੍ਹਾਂ ਨੂੰ ਸਰਟੀਫਿਕੇਟ ਵੀ ਦੇ ਦਿੰਦਾ ਸੀ। 


ਬਰਨਾਲਾ ਦੀ ਲੜਕੀ ਅਤੇ ਮੋਗਾ ਦੇ ਪਿੰਡ ਬਿਲਾਸਪੁਰ ਦੇ ਨਾਬਾਲਗ ਲੜਕੇ ਦਾ ਵਿਆਹ ਵੀ ਸੁਰਜੀਤ ਸਿੰਘ ਨੇ ਹੀ ਕਰਾਇਆ ਸੀ ਅਤੇ ਫਿਰ ਸਰਟੀਫਿਕੇਟ ਵੀ ਦੇ ਦਿੱਤਾ ਸੀ ਪਰ ਹਾਈਕੋਰਟ 'ਚ ਜਦੋਂ ਉਕਤ ਜੋੜਾ ਸੁਰੱਖਿਆ ਲੈਣ ਪੁੱਜਿਆ ਤਾਂ ਹਾਈਕੋਰਟ ਨੇ ਲੜਕੇ ਦੀ ਉਮਰ ਘੱਟ ਦੱਸਦੇ ਹੋਏ ਉਨ੍ਹਾਂ ਦਾ ਵਿਆਹ ਰੱਦ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਦੋਹਾਂ ਦਾ ਵਿਆਹ ਕਰਾਉਣ ਵਾਲੇ ਹੈੱਡ ਗ੍ਰੰਥੀ 'ਤੇ ਵੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਹੈੱਡ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਹੈ, ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ। 


ਪੁਲਿਸ ਨੇ ਉਸ ਕੋਲੋਂ ਜੋ ਰਿਕਾਰਡ ਜ਼ਬਤ ਕੀਤਾ, ਉਸ ਮੁਤਾਬਕ ਉਸ ਨੇ ਸਾਲ 2017 'ਚ 68 ਵਿਆਹ ਕਰਵਾਏ, ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ ਕਿ ਇਨ੍ਹਾਂ 'ਚੋਂ ਕਿੰਨੇ ਲੜਕੇ-ਲੜਕੀਆਂ ਨਾਬਾਲਗ ਸਨ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement