ਖ਼ਬਰਾਂ |

ਤਾਜ਼ਾ |

ਕੋਰੋਨਾ ਮਗਰੋਂ ਹੁਣ ਤੱਕ 6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਗਏ ਵਿਦੇਸ਼

By : GAGANDEEP

Published : Dec 15, 2022, 12:09 pm IST
Updated : Dec 15, 2022, 1:36 pm IST
SHARE ARTICLE
photo
photo

ਪਿਛਲੇ 5 ਸਾਲ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ

 

 ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਤੋਂ ਬਾਅਦ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ।  ਕੋਰੋਨਾ ਤੋਂ ਪਹਿਲਾਂ 2019 ਦੇ ਰਿਕਾਰਡ ਨੂੰ ਇਸ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਤੋੜ ਦਿੱਤਾ ਹਨ। ਅਧਿਕਾਰਕ ਅੰਕੜਿਆਂ ਮੁਤਾਬਕ ਇਸ ਸਾਲ 30 ਨਵੰਬਰ ਤੱਕ 6 ਲੱਖ, 48 ਹਜ਼ਾਰ, 678 ਭਾਰਤੀ ਵਿਦਿਆਰਥੀ ਵਿਦੇਸ਼ ਗਏ ਹਨ ਅਤੇ ਪਿਛਲੇ 5 ਸਾਲ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇੰਟਰਨੈਸ਼ਨਲ ਟਰੈਵਲ ਕਰਨ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ। 

ਵਿਦੇਸ਼ ਜਾਣ ਵਾਲੇ ਭਾਰਤੀਆਂ ਦੇ ਇਮੀਗ੍ਰੇਸ਼ਨ ਰਿਕਾਰਡ ਤੇ ਉਨ੍ਹਾਂ ਦੇ ਵਲੋਂ ਅਧਿਕਾਰਕ ਤੌਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰੋਜ਼ਗਾਰ, ਬਿਜਨੈੱਸ, ਰੀ ਐਂਟਰੀ ਜਾਂ ਸੈਰ-ਸਪਾਟਾ ਦੇ ਮਕਸਦ ਤੋਂ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਫਿਲਹਾਲ 2019 ਤੋਂ ਘੱਟ ਹੈ, ਜਦਕਿ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਚੰਗਾ ਵਾਧਾ ਹੋਇਆ ਹੈ। 2019 ਵਿਚ 2.52 ਕਰੋੜ ਭਾਰਤੀਆਂ ਨੇ ਬਿਜਨੈੱਸ, ਰੋਜ਼ਗਾਰ, ਪੜ੍ਹਾਈ ਸੈਰ-ਸਪਾਟਾ ਤੇ ਹੋਰ ਮਕਸਦ ਲਈ ਵਿਦੇਸ਼ ਯਾਤਰਾ ਕੀਤੀ ਸੀ।

ਇਸ ਵਿਚੋਂ 89.5 ਲੱਖ ਭਾਰਤੀਆਂ ਨੇ ਰੀ-ਐਂਟਰੀ ਜਾਂ ਰਿਹਾਇਸ਼ ਦੇ ਮਕਸਦ ਨਾਲ ਵਿਦੇਸ਼ ਯਾਤਰਾ ਕੀਤੀ ਸੀ, ਜਦਕਿ 63.68 ਲੱਖ ਭਾਰਤੀ ਸੈਰ-ਸਪਾਟੇ ਦੇ ਮਕਸਦ ਨਾਲ ਵਿਦੇਸ਼ ਗਏ ਸਨ। 42.11 ਲੱਖ ਭਾਰਤੀਆਂ ਨੇ ਵਿਜ਼ੀਟਰ ਵੀਜ਼ੇ ’ਤੇ ਵਿਦੇਸ਼ ਯਾਤਰਾ ਕੀਤੀ ਸੀ। ਇਸ ਸਾਲ 30 ਨਵੰਬਰ ਤੱਕ 1.83 ਕਰੋੜ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ ਹੈ। ਇਸਦੇ ਨਾਲ ਹੀ  2019 ਵਿਚ 6.17 ਲੱਖ ਭਾਰਤੀ ਕੈਨੇਡਾ ਗਏ, ਜਦਕਿ ਇਸ ਸਾਲ 30 ਨਵੰਬਰ ਤੱਕ 6.60 ਲੱਖ ਭਾਰਤੀ ਕੈਨੇਡਾ ਜਾ ਚੁੱਕੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement