ਖ਼ਬਰਾਂ |

ਤਾਜ਼ਾ |

Italy News: ਇਟਲੀ ’ਚ ਸਿਰੀ ਸਾਹਿਬ ਨੂੰ ਲੈ ਕੇ ਸਿੱਖ ਨੂੰ ਹੋਣਾ ਪਿਆ ਪੁਲਿਸ ਦੀ ਖੱਜਲਖੁਆਰੀ ਦਾ ਸ਼ਿਕਾਰ; ਸੰਗਤ ਵਿਚ ਰੋਸ
Published : Mar 9, 2024, 8:02 pm IST
Updated : Mar 9, 2024, 8:53 pm IST
SHARE ARTICLE
Siri Sahib in Italy News
Siri Sahib in Italy News

ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਿੱਖ ਧਰਮ ਇਟਲੀ ਵਿਚ ਰਜਿਸਟਰਡ ਨਹੀਂ ਹੁੰਦਾ, ਸ਼ਾਇਦ ਉਦੋਂ ਤਕ ਇਹ ਪ੍ਰੇਸ਼ਾਨੀਆਂ ਸਥਾਨਕ ਸਿੱਖ ਸੰਗਤ ਨੂੰ ਝੱਲਣੀਆਂ ਹੀ ਪੈਣਗੀਆਂ।

Italy News: ਇਟਲੀ ਵਿਚ ਸਿੱਖ ਧਰਮ ਦੇ ਕਕਾਰਾਂ ਨੂੰ ਲੈ ਕੇ ਹੁਣ ਤਕ ਸਿੱਖ ਸੰਗਤ ਨੂੰ ਅਨੇਕਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਿੱਖ ਧਰਮ ਇਟਲੀ ਵਿਚ ਰਜਿਸਟਰਡ ਨਹੀਂ ਹੁੰਦਾ, ਸ਼ਾਇਦ ਉਦੋਂ ਤਕ ਇਹ ਪ੍ਰੇਸ਼ਾਨੀਆਂ ਸਥਾਨਕ ਸਿੱਖ ਸੰਗਤ ਨੂੰ ਝੱਲਣੀਆਂ ਹੀ ਪੈਣਗੀਆਂ।  

ਦਰਅਸਲ ਹਾਲ ਹੀ ਵਿਚ ਇਟਲੀ ਦੇ ਮਿੰਨੀ ਪੰਜਾਬ ਸੂਬੇ ਲਾਸੀਓ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਇਕ 21 ਸਾਲਾ ਅੰਮ੍ਰਿਤਧਾਰੀ ਸਿੰਘ ਦੀ ਪੁਲਿਸ ਨੇ ਇਕ ਨਾਕੇ ਉਤੇ ਰੋਕ ਕੇ ਜਾਂਚ ਕੀਤੀ। ਇਸ ਦੌਰਾਨ ਪੁਲਿਸ ਨੇ ਸਿਰੀ ਸਾਹਿਬ ਨੂੰ ਇਕ ‘ਹਥਿਆਰ’ ਮੰਨਦਿਆਂ ਪਹਿਲਾਂ ਤਾਂ ਸਿੰਘ ਕੋਲੋਂ ਸਿਰੀ ਸਾਹਿਬ ਜ਼ਬਤ ਕਰ ਲਈ, ਜਦੋਂ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਸਾਡੇ ਸਿੱਖ ਧਰਮ ਦੇ 5 ਕਕਾਰਾਂ ਵਿਚੋਂ ਇਹ ਵੀ ਇਕ ਕਕਾਰ ਹੈ ਤਾਂ ਪੁਲਿਸ ਨੇ ਫਿਰ ਸਾਰੇ ਕੇਸ ਨੂੰ ਚੰਗੀ ਤਰ੍ਹਾਂ ਘੋਖਿਆ। ਪੁਲਿਸ ਨੇ ਸਿੱਖ ਧਰਮ ਦੇ 5 ਕਕਾਰਾਂ ਨੂੰ ਸਮਝਿਆ ਅਤੇ ਸਿੰਘ ਨੂੰ ਕਿਹਾ ਕਿ ਇਟਲੀ ਵਿਚ ਸਿੱਖ ਧਰਮ ਰਜਿਸਟਰਡ ਨਹੀਂ ਹੈ, ਜਿਸ ਕਾਰਨ ਉਹ ਵੱਡੀ ਸਿਰੀ ਸਾਹਿਬ ਨਹੀਂ ਪਾ ਸਕਦਾ।

ਇਟਲੀ ਵਿਚ ਹਜ਼ਾਰਾਂ ਅੰਮ੍ਰਿਤਧਾਰੀ ਸਿੰਘ ਰਹਿਣ ਬਸੇਰਾ ਕਰਦੇ ਹਨ, ਜਿਹੜੇ ਕਿ ਸਿਰੀ ਸਾਹਿਬ 4 ਇੰਝ ਤਕ ਪਹਿਨਦੇ ਹਨ। ਇਸ ਸਿੰਘ ਦੀ ਸਿਰੀ ਸਾਹਿਬ 4 ਇੰਚ ਤੋਂ ਵੱਡੀ ਹੈ, ਜਿਸ ਨੂੰ ਪੁਲਿਸ ਨੇ ਆਪ ਨਾਪਿਆ।

ਬੇਸ਼ੱਕ ਕਿ ਪੁਲਿਸ ਨੇ ਸਿੰਘ ਨੂੰ ਵੱਡੀ ਸਿਰੀ ਸਾਹਿਬ ਦੇ ਆਕਾਰ ਨੂੰ ਲੈ ਕੇ ਚਿਤਾਵਨੀ ਦੇ ਕੇ ਸਿਰੀ ਸਾਹਿਬ ਵਾਪਸ ਕਰ ਦਿਤੀ ਪਰ ਇਸ ਮੰਦਭਾਗੀ ਘਟਨਾ ਨਾਲ ਇਟਲੀ ਵਸਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਡਰ ਕਰਵਾਉਣ ਲਈ 2 ਸਿਰਮੌਰ ਸਿੱਖ ਸੰਸਥਾਵਾਂ ਕੌਮੀ ਪੱਧਰ ’ਤੇ ਯਤਨ ਕਰ ਰਹੀਆਂ ਹਨ।

(For more Punjabi news apart from Sikh with Siri Sahib in Italy News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement