Driverless Car hits a person in China: ਤਕਨਾਲੋਜੀ ਦਾ ਕਾਰਨਾਮਾ, ਬਿਨ੍ਹਾਂ ਡਰਾਈਵਰ ਦੇ ਕਾਰ ਨੇ ਪੈਦਲ ਯਾਤਰੀ ਨੂੰ ਮਾਰੀ ਟੱਕਰ
Published : Jul 10, 2024, 10:33 am IST
Updated : Jul 10, 2024, 3:06 pm IST
SHARE ARTICLE
Driverless Car hits a person in China
Driverless Car hits a person in China

Driverless Car hits a person in China: ਕੰਪਨੀ ਨੇ ਕਿਹਾ ਕਿ ਆਦਮੀ ਹਰੀ ਬੱਤੀ ਦੇ ਬਾਵਜੂਦ ਪਾਰ ਕਰ ਰਿਹਾ ਸੀ ਸੜਕ

Driverless Car Hits Human: ਚੀਨ ਦੇ ਬੀਜਿੰਗ ਵਿਚ ਬਿਨਾਂ ਡਰਾਈਵਰ ਦੇ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸੋਸ਼ਲ ਮੀਡੀਆ 'ਤੇ ਜ਼ੋਰ ਫੜ ਲਿਆ ਹੈ। ਲੋਕ AI ਦੀ ਚੁਣੌਤੀ ਬਾਰੇ ਚਰਚਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਕਾਰ ਨਿਰਮਾਤਾ ਦਾ ਪੱਖ ਲੈ ਰਹੇ ਹਨ ਕਿਉਂਕਿ ਵਿਅਕਤੀ ਕਥਿਤ ਤੌਰ 'ਤੇ ਹਰੀ ਬੱਤੀ ਹੋਣ ਦੇ ਬਾਵਜੂਦ ਸੜਕ ਪਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ: Punjab Weather Update News: ਪੰਜਾਬ ਵਿਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿਵਾਈ ਰਾਹਤ, ਅੱਜ ਵੀ ਪਵੇਗਾ ਭਾਰੀ ਮੀਂਹ 

ਕਾਰ ਬਣਾਉਣ ਵਾਲੀ ਦਿੱਗਜ ਟੈਕਨਾਲੋਜੀ ਕੰਪਨੀ ਬਾਇਡੂ ਨੇ ਚੀਨੀ ਮੀਡੀਆ 'ਚ ਜਾਰੀ ਇਕ ਬਿਆਨ 'ਚ ਕਿਹਾ ਕਿ ਲਾਈਟ ਹਰੇ ਹੁੰਦੇ ਹੀ ਕਾਰ ਅੱਗੇ ਵਧਣੀ ਸ਼ੁਰੂ ਹੋ ਗਈ ਅਤੇ ਇਕ ਪੈਦਲ ਯਾਤਰੀ ਨਾਲ ਉਸ ਦੀ ਮਾਮੂਲੀ ਟੱਕਰ ਹੋ ਗਈ। ਕੰਪਨੀ ਨੇ ਕਿਹਾ ਕਿ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜਾਂਚ ਵਿਚ ਪਾਇਆ ਗਿਆ ਕਿ ਉਸ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ।

ਇਹ ਵੀ ਪੜ੍ਹੋ: Euro 2024 News:12 ਸਾਲਾਂ ਬਾਅਦ ਯੂਰੋ ਕੱਪ ਫਾਈਨਲ 'ਚ ਪਹੁੰਚਿਆ ਸਪੇਨ, ਸੈਮੀਫਾਈਨਲ 'ਚ ਫਰਾਂਸ ਨੂੰ 2-1 ਨਾਲ ਹਰਾਇਆ

ਚੀਨ ਦੇ ਵਿੱਤੀ ਸਮਾਚਾਰ ਸੰਗਠਨ 'ਯਿਕਾਈ' ਨੇ ਕਿਹਾ ਕਿ ਵੁਹਾਨ ਸ਼ਹਿਰ 'ਚ ਐਤਵਾਰ ਨੂੰ ਵਾਪਰੀ ਘਟਨਾ ਗੁੰਝਲਦਾਰ ਸਥਿਤੀਆਂ 'ਚ ਡਰਾਈਵਰ ਰਹਿਤ ਕਾਰਾਂ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ। ਇਸ ਨੇ ਇਕ ਮਾਹਰ ਦੇ ਹਵਾਲੇ ਨਾਲ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਜਾਂ ਪੈਦਲ ਚੱਲਣ ਵਾਲਿਆਂ ਨਾਲ ਨਜਿੱਠਣ ਵਿਚ ਤਕਨਾਲੋਜੀ ਦੀਆਂ ਸੀਮਾਵਾਂ ਹੋ ਸਕਦੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Driverless Car hits a person in China  , stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement