ਮੋਦੀ ਦਾ ਜਮਾਤੀ ਲੱਭਣ ਵਾਲੇ ਨੂੰ ਦਿਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ
Published : Apr 19, 2018, 1:32 pm IST
Updated : Apr 19, 2018, 1:32 pm IST
SHARE ARTICLE
1 lakh rupees will be given to the founder of Modi's Classmate
1 lakh rupees will be given to the founder of Modi's Classmate

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ

ਬੰਗਲੁਰੂ : ਇੱਥੋਂ ਦੇ ਇਕ ਤਕਨੀਕੀ ਮਾਹਿਰ ਸ੍ਰੀਨਿਵਾਸ ਚੰਦਰ ਨੇ 2016 'ਚ ਐਲਾਨ ਕੀਤਾ ਸੀ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਦਸ ਦਈਏ ਕਿ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਗੁਜਰਾਤ ਤੋਂ ਐਸਐਸਸੀ ਪਾਸ ਕੀਤੀ ਹੈ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਅਤੇ ਗੁਜਰਾਤ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੁਏਸ਼ਨ ਕੀਤੀ ਹੈ ਪਰ ਮੋਦੀ ਦੀ ਯੋਗਤਾ ਬਾਰੇ ਜਾਣਕਾਰੀ ਲੈਣ ਸਬੰਧੀ ਪਾਈ ਆਰਟੀਆਈ ਨੂੰ ਗੁਜਰਾਤ ਯੂਨੀਵਰਸਿਟੀ ਅਤੇ ਐਸਐਸਸੀ ਬੋਰਡ ਵਲੋਂ ਖ਼ਾਰਜ ਕਰ ਦਿਤਾ ਗਿਆ। ਇਹੀ ਨਹੀਂ, ਦਿੱਲੀ ਯੂਨੀਵਰਸਿਟੀ ਨੇ ਵੀ ਆਰਟੀਆਈ ਨੂੰ ਖ਼ਾਰਜ ਕਰ ਦਿਤਾ ਸੀ। 

Narendra ModiNarendra Modi

ਸ੍ਰੀਨਿਵਾਸ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਅਪਣੀ ਸਿੱਖਿਆ ਦੇ ਆਧਾਰ 'ਤੇ ਮੋਦੀ ਨੂੰ ਵੋਟ ਦਿਤਾ ਪਰ ਲਗਾਤਾਰ ਆਰਟੀਆਈ ਖ਼ਾਰਜ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਅਜਿਹੇ ਨਵੇਂ ਦਸਤਾਵੇਜ਼ ਮੌਜੂਦ ਹਨ, ਜਿਸ ਨਾਲ ਸਾਬਤ ਕੀਤਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਬਾਰੇ ਗ਼ਲਤ ਜਾਣਕਾਰੀ ਦਿਤੀ ਹੈ ਅਤੇ ਅਖ਼ਬਾਰਾਂ 'ਚ ਪ੍ਰਕਾਸ਼ਤ ਮੋਦੀ ਦੀ ਡਿਗਰੀ ਫ਼ਰਜ਼ੀ ਹੈ।

Delhi UniversityDelhi University

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਦਿੱਲੀ ਯੂਨੀਵਰਸਿਟੀ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਦੀ ਡਿਗਰੀ ਲੋਕਾਂ ਲਈ ਵੈਬਸਾਈਟ 'ਤੇ ਜਨਤਕ ਕਰਨ ਅਤੇ ਯਕੀਨੀ ਬਣਾਉਣ ਕਿ ਡਿਗਰੀ ਦੇ ਦਸਤਾਵੇਜ਼ ਸੁਰੱਖਿਅਤ ਹਨ। ਉਨ੍ਹਾ ਇਸ ਸੰਬੰਧ 'ਚ ਯੂਨੀਵਰਸਿਟੀ ਨੂੰ ਪੱਤਰ ਵੀ ਲਿਖਿਆ। ਆਪ ਦਾ ਦੋਸ਼ ਹੈ ਕਿ ਅਸਲ 'ਚ ਅਜਿਹਾ ਕੋਈ ਦਸਤਾਵੇਜ਼ ਹੀ ਨਹੀਂ ਹੈ ਕਿ ਨਰਿੰਦਰ ਦਮੋਦਰ ਦਾਸ ਮੋਦੀ ਨੇ 1978 'ਚ ਯੂਨੀਵਰਸਿਟੀ ਦੀ ਡਿਗਰੀ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਇਹ ਜਾਣਕਾਰੀ 2014 ਦੀਆਂ ਚੋਣਾਂ 'ਚ ਆਪਣੇ ਹਲਫਨਾਮੇ 'ਚ ਦਿੱਤੀ ਸੀ। ਆਪ ਨੇ ਕਿਹਾ ਸੀ ਕਿ ਮੋਦੀ ਵਲੋਂ ਦਿਤੀ ਗਈ ਤਰੀਕ ਵਾਲੇ ਦਿਨ ਨਰਿੰਦਰ ਮਹਾਵੀਰ ਮੋਦੀ ਨੇ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹ ਨਰਿੰਦਰ ਮਹਾਵੀਰ ਮੋਦੀ ਰਾਜਸਥਾਨ 'ਚ ਅਲਵਰ ਦਾ ਰਹਿਣ ਵਾਲਾ ਹੈ, ਜਦ ਮੋਦੀ ਗੁਜਰਾਤ ਦੇ ਬਡਨਗਰ ਤੋਂ ਹਨ। ਆਪ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨਰਿੰਦਰ ਮਹਾਂਵੀਰ ਮੋਦੀ ਨਾਂਅ ਦੇ ਵਿਅਕਤੀ ਨੇ 1978 'ਚ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਲਈ ਸੀ।

Gujrat UniversityGujrat University

ਜ਼ਿਕਰਯੋਗ ਹੈ ਕਿ 2014 ਦੀਆਂ ਆਮ ਚੋਣਾਂ 'ਚ ਨਰਿੰਦਰ ਮੋਦੀ ਨੇ ਅਪਣੇ ਹਲਫ਼ਨਾਮੇ 'ਚ 1978 'ਚ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ 1983 'ਚ ਗੁਜਰਾਤ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਡਿਗਰੀ ਹਾਸਲ ਕਰਨ ਦੀ ਜਾਣਕਾਰੀ ਦਿਤੀ ਸੀ। ਕੇਜਰੀਵਾਲ ਵਲੋਂ ਆਰਟੀਆਈ ਤਹਿਤ ਮੋਦੀ ਦੀ ਡਿਗਰੀ ਬਾਰੇ ਜਾਣਕਾਰੀ ਮੰਗਣਾ ਤੋਂ ਬਾਅਦ ਕੇਂਦਰੀ ਸੂਚਨਾ ਕਮਿਸ਼ਨ ਨੇ ਦਿੱਲੀ ਯੂਨੀਵਰਸਿਟੀ ਅਤੇ ਗੁਜਰਾਤ ਯੂਨੀਵਰਸਿਟੀ ਨੂੰ ਇਸ ਸੰਬੰਧੀ ਵੇਰਵਾ ਜਾਰੀ ਕਰਨ ਦਾ ਹੁਕਮ ਦਿਤਾ ਸੀ। ਕਿਹਾ ਗਿਆ ਸੀ ਕਿ ਮੋਦੀ ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਤੋਂ ਪੜ੍ਹਾਈ ਕੀਤੀ ਹੈ, ਪਰ ਜਦੋਂ ਇਸ ਸਬੰਧੀ ਰਿਕਾਰਡ ਮੰਗਿਆ ਗਿਆ ਤਾਂ ਐੱਸਓਐੱਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉਸ ਸਾਲ ਦਾ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਕੇਵਲ ਇਕ ਸਾਲ ਦਾ ਹੀ ਰਿਕਾਰਡ ਹੀ ਰਖਿਆ ਜਾਂਦਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement