ਟੈਕਸਾਸ 'ਚ ਰੇਲ ਹਾਦਸਾ, 2 ਪ੍ਰਵਾਸੀਆਂ ਦੀ ਮੌਤ, 15 ਜ਼ਖ਼ਮੀ
Published : Mar 25, 2023, 2:29 pm IST
Updated : Mar 25, 2023, 2:29 pm IST
SHARE ARTICLE
photo
photo

ਜ਼ਖ਼ਮੀਆਂ ਵਿੱਚੋਂ ਪੰਜ ਨੂੰ ਸੈਨ ਐਂਟੋਨੀਓ ਲਿਜਾਇਆ ਗਿਆ ਅਤੇ ਹੋਰ ਸੱਤ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ।

ਟੈਕਸਾਸ : ਉਵਾਲਡੇ ਕਾਉਂਟੀ ਵਿੱਚ ਇੱਕ ਰੇਲ ਹਾਦਸੇ ਵਿੱਚ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਸਮਾਚਾਰ ਏਜੰਸੀ ਨੇ ਉਵਾਲਡੇ ਦੇ ਮੇਅਰ ਡੌਨ ਮੈਕਲਾਫਲਿਨ ਦੇ ਹਵਾਲੇ ਨਾਲ ਸ਼ੁੱਕਰਵਾਰ ਰਾਤ ਕਿਹਾ ਕਿ ਕੰਟੇਨਰ ਵਿਚ ਪ੍ਰਵਾਸੀਆਂ ਦੀ ਕੁੱਲ ਗਿਣਤੀ 17 ਸੀ। ਉਵਾਲਡੇ ਪੁਲਿਸ ਨੇ ਫੇਸਬੁੱਕ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਦੁਪਹਿਰ 3:50 ਵਜੇ ਇੱਕ ਕਾਲ ਆਈ ਕਿ ਕਈ ਪ੍ਰਵਾਸੀਆਂ ਦਾ ਰੇਲਗੱਡੀ ਵਿਚ ਦਮ ਘੁੱਟ ਰਹੇ ਹਨ। ਯੂਐੱਸ ਬਾਰਡਰ ਗਸ਼ਤੀ ਸੈਨ ਐਂਟੋਨੀਓ ਤੋਂ ਲਗਭਗ 113 ਕਿਲੋਮੀਟਰ ਪੱਛਮ ਵਿੱਚ ਰੇਲਗੱਡੀ ਨੂੰ ਰੋਕਣ ਵਿੱਚ ਸਮਰੱਥ ਸੀ।

ਉਵਾਲਡੇ ਪੁਲਿਸ ਵਿਭਾਗ ਦੇ ਇੱਕ ਬਿਆਨ ਦੇ ਅਨੁਸਾਰ, ਮੈਡੀਕਲ ਹੈਲੀਕਾਪਟਰ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਗਿਆ। ਰਿਪੋਰਟ ਦੇ ਅਨੁਸਾਰ ਜ਼ਖ਼ਮੀਆਂ ਵਿੱਚੋਂ ਪੰਜ ਨੂੰ ਸੈਨ ਐਂਟੋਨੀਓ ਲਿਜਾਇਆ ਗਿਆ ਅਤੇ ਹੋਰ ਸੱਤ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ।

ਅਮਰੀਕਾ-ਮੈਕਸੀਕੋ ਸਰਹੱਦ ਅਤੇ ਸੈਨ ਐਂਟੋਨੀਓ ਦੇ ਵਿਚਕਾਰ ਹਾਈਵੇਅ 90 ਨੂੰ ਵਿਆਪਕ ਤੌਰ 'ਤੇ ਮਨੁੱਖੀ ਤਸਕਰੀ ਦੇ ਮੁੱਖ ਮਾਰਗ ਵਜੋਂ ਦੇਖਿਆ ਜਾਂਦਾ ਹੈ। ਜੂਨ 2022 ਵਿੱਚ, ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਬੇਰਹਿਮ ਪ੍ਰਵਾਸੀ ਤਸਕਰੀ ਮਾਮਲੇ ਵਿੱਚ ਸੈਨ ਐਂਟੋਨੀਓ ਦੇ ਬਾਹਰ ਛੱਡੇ ਗਏ ਇੱਕ ਟਰੈਕਟਰ-ਟ੍ਰੇਲਰ ਦੇ ਅੰਦਰ ਕਿਸ਼ੋਰਾਂ ਸਮੇਤ 53 ਪ੍ਰਵਾਸੀਆਂ ਨੇ ਆਪਣੀ ਜਾਨ ਗੁਆ ਦਿੱਤੀ। ਸ਼ੁੱਕਰਵਾਰ ਦੇਰ ਰਾਤ ਇੱਕ ਬਿਆਨ ਵਿੱਚ ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਅਰਕਸ ਨੇ ਕਿਹਾ ਕਿ ਉਹ ਯਾਤਰਾ ਕਰ ਰਹੇ ਪ੍ਰਵਾਸੀਆਂ ਨਾਲ ਜੁੜੀ ਇੱਕ ਹੋਰ ਦੁਖਦਾਈ ਘਟਨਾ ਤੋਂ ਹੈਰਾਨ ਹਨ।

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement