
PAK ਫੌਜ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਧਮਕੀ
ਪਾਕਿਸਤਾਨ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ ਬਾਲਟਿਸਤਾਨ ਵਿੱਚ ਈਦ ਦੇ ਦਿਨ ਇੱਕ ਸ਼ਰਾਬੀ ਪਾਕਿਸਤਾਨੀ ਫੌਜ ਦੇ ਮੇਜਰ ਨੇ ਆਪਣੀ ਕਾਰ ਨਾਲ ਛੇ ਬੱਚਿਆਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਹਸਪਤਾਲ 'ਚ ਭਰਤੀ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਖੁਰਾਸਾਨ ਡਾਇਰੀ ਨੇ ਦੱਸਿਆ ਕਿ ਫੌਜ ਆਪਣੇ ਮੁਖੀ ਦੀ ਸੁਰੱਖਿਆ ਲਈ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ, ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਅਤੇ ਚੁੱਪ ਕਰਾਉਣ ਲਈ।
ਘਾਂਚੇ ਜ਼ਿਲੇ ਦੇ ਰੈਸਕਿਊ 1122 ਦੇ ਇੰਚਾਰਜ ਆਸ਼ਿਕ ਹੁਸੈਨ ਨੇ ਡਾਨ ਨੂੰ ਦੱਸਿਆ ਕਿ ਨਵੇਂ ਕੱਪੜੇ ਪਹਿਨੇ ਛੇ ਬੱਚੇ ਬਾਰਾਹ ਬਾਲਾ ਪਿੰਡ 'ਚ ਸੜਕ 'ਤੇ ਈਦ-ਉਲ-ਫਿਤਰ ਦਾ ਤਿਉਹਾਰ ਮਨਾ ਰਹੇ ਸਨ, ਜਦੋਂ ਸਕਾਰਦੂ ਜਾ ਰਹੀ ਟੋਇਟਾ ਲੈਂਡ ਕਰੂਜ਼ਰ ਨੇ ਉਨ੍ਹਾਂ ਨੂੰ ਦਰੜ ਦਿੱਤਾ।
ਇਕ ਰਿਪੋਰਟ ਮੁਤਾਬਕ ਸਥਾਨਕ ਲੋਕਾਂ ਨੇ ਦੱਸਿਆ ਕਿ ਬੱਚੇ ਨੇੜਲੀ ਦੁਕਾਨ 'ਤੇ ਜਾ ਰਹੇ ਸਨ ਕਿ ਬੇਕਾਬੂ ਵਾਹਨ ਉਨ੍ਹਾਂ 'ਤੇ ਚੜ੍ਹ ਗਿਆ।
ਇਸ ਦੌਰਾਨ ਮ੍ਰਿਤਕ ਬੱਚਿਆਂ ਨੂੰ ਚੁੱਪਚਾਪ ਦਫ਼ਨਾਇਆ ਗਿਆ। ਖੁਰਾਸਾਨ ਡਾਇਰੀ ਨੇ ਵਿਰੋਧ ਕਰਦੇ ਹੋਏ ਲਿਖਿਆ, 'ਜੇਕਰ ਫੌਜ ਇੱਕ ਸ਼ਰਾਬੀ ਮੇਜਰ ਦਾ ਸਮਰਥਨ ਕਰ ਰਹੀ ਹੈ ਤਾਂ ਅਸੀਂ ਆਪਣੇ ਦੇਸ਼ ਦੇ ਮਾਸੂਮ ਬੱਚਿਆਂ ਦਾ ਸਮਰਥਨ ਕਿਉਂ ਨਹੀਂ ਕਰ ਸਕਦੇ? ਦੱਸਣਯੋਗ ਹੈ ਕਿ ਇਹ ਦੁਖਦਾਈ ਘਟਨਾ ਕਸ਼ਮੀਰ ਵਿੱਚ ਨਹੀਂ ਸਗੋਂ ਗਿਲਗਿਤ ਬਾਲਟਿਸਤਾਨ ਵਿੱਚ ਵਾਪਰੀ ਹੈ।
ਸ਼ਨੀਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਭੜਕ ਗਏ ਅਤੇ ਪਾਕਿਸਤਾਨੀ ਫੌਜ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਫੌਜ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਸਥਾਨਕ ਲੋਕਾਂ ਨੂੰ ਮਨਾਉਣ ਦੀ ਆੜ 'ਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਪ੍ਰਸ਼ਾਸਨ ਨੇ ਵੀ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।