ਖ਼ਬਰਾਂ |

ਤਾਜ਼ਾ |

ਥਾਣੇਦਾਰ ਦਲੀਪ ਕੁਮਾਰ ਨੇ ਕੇਸ ਰੱਖਣ ਅਤੇ ਪਗੜੀ ਬੰਨ੍ਹਣ ਦਾ ਕੀਤਾ ਪ੍ਰਣ
Published : Sep 13, 2018, 8:57 am IST
Updated : Sep 13, 2018, 8:57 am IST
SHARE ARTICLE
Thanedar Dalip Kumar and Sikh leaders
Thanedar Dalip Kumar and Sikh leaders

ਝਬਾਲ ਇਲਾਕੇ 'ਚ ਟ੍ਰੈਫ਼ਿਕ ਇੰਚਾਰਜ ਦੀਆਂ ਸੇਵਾਵਾਂ ਨਿਭਾ ਰਹੇ ਥਾਣੇਦਾਰ ਦਲੀਪ ਕੁਮਾਰ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ..........

ਝਬਾਲ : ਝਬਾਲ ਇਲਾਕੇ 'ਚ ਟ੍ਰੈਫ਼ਿਕ ਇੰਚਾਰਜ ਦੀਆਂ ਸੇਵਾਵਾਂ ਨਿਭਾ ਰਹੇ ਥਾਣੇਦਾਰ ਦਲੀਪ ਕੁਮਾਰ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਅਤੇ ਮੈਨੇਜਰ ਜਗਜੀਤ ਸਿੰਘ ਸਾਘਣਾ ਤੋਂ ਪ੍ਰੇਰਤ ਹੋ ਕੇ ਕੇਸ ਅਤੇ ਦਾਹੜੀ ਰਖਣ ਅਤੇ ਪਗੜੀ ਬੰਨ੍ਹਣ ਦਾ ਪ੍ਰਣ ਕੀਤਾ ਹੈ, ਨੂੰ ਅੱਜ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੈਨੇਜਰ ਜਗਜੀਤ ਸਿੰਘ ਸਾਘਣਾ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਉਚੇਚੇ ਤੌਰ 'ਤੇ ਸਨਮਾਨਤ ਕੀਤਾ।

ਇਸ ਸਮੇਂ ਥਾਣੇਦਾਰ ਦਲੀਪ ਕੁਮਾਰ ਨੇ ਕਿਹਾ ਕਿ ਉਸ ਦਾ ਗੁਰੁ ਗ੍ਰੰਥ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਵਿਚ ਬਹੁਤ ਹੀ ਜ਼ਿਆਦਾ ਭਰੋਸਾ ਹੈ ਅਤੇ ਉਹ ਅੱਜ ਜੋ ਕੁੱਝ ਵੀ ਹੈ ਬਾਬਾ ਬੁਢਾ ਸਾਹਿਬ ਦੀ ਬਦੌਲਤ ਹੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਅੱਜ ਪ੍ਰਣ ਕੀਤਾ ਹੈ ਕਿ ਅੱਜ ਤੋਂ ਬਾਅਦ ਕੇਸ ਰੱਖ ਕੇ ਸਿਰ 'ਤੇ ਪੱਗੜੀ ਬੰਨ੍ਹੇਗਾ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਹੋਰ ਵੀ ਅਧਿਕਾਰੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement