ਖ਼ਬਰਾਂ |

ਤਾਜ਼ਾ |

ਦੀਵਾਲੀ ਦੀ ਰਾਤ ਦਰਬਾਰ ਸਾਹਿਬ 'ਚ ਪ੍ਰਦੂਸ਼ਤ ਹੁੰਦੀ ਹੈ 85 ਫ਼ੀ ਸਦੀ ਹਵਾ : ਰਵੇਲ ਸਿੰਘ
Published : Sep 28, 2017, 10:49 pm IST
Updated : Sep 28, 2017, 5:19 pm IST
SHARE ARTICLE

ਅੰਮ੍ਰਿਤਸਰ, 28 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਮਾਜ ਸੇਵੀ ਅਤੇ ਸਪੋਕਸਮੈਨ ਦੇ ਉਘੇ ਲੇਖਕ ਕੈਪਟਨ ਰਵੇਲ ਸਿੰਘ 'ਰਵੇਲ' ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਸੰਗਤ ਅਤੇ ਦੂਰ ਅੰਦੇਸ਼ ਸੂਝਵਾਨ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਦੁਸਹਿਰਾ ਤੇ ਦੀਵਾਲੀ ਮੌਕੇ ਆਤਿਸ਼ਬਾਜ਼ੀ ਨਾ ਚਲਾਈ ਜਾਵੇ ਕਿਉਂਕਿ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਦੀਵਾਲੀ ਵਾਲੀ ਰਾਤ ਦਰਬਾਰ ਸਾਹਿਬ ਦੀ 85 ਫ਼ੀ ਸਦੀ ਹਵਾ ਪ੍ਰਦੂਸ਼ਤ ਹੋ ਜਾਂਦੀ ਹੈ।
ਸੰਸਾਰ ਸਿਹਤ ਸੰਗਠਨ ਦੀ ਰੀਪੋਰਟ ਹੈ ਕਿ 90 ਫ਼ੀ ਸਦੀ ਭਾਰਤ ਪ੍ਰਦੂਸ਼ਣ ਨਾਲ ਮਲੀਨ ਹੋ ਚੁੱਕਾ ਹੈ। ਅੰਨ੍ਹੇਵਾਹ ਰੁੱਖਾਂ ਦੀ ਕਟਾਈ ਨੇ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਘਟਾ ਦਿਤੀ ਹੈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਅੰਦਰ ਦੀਵਾਲੀ ਦੀ ਰਾਤ 85 ਫ਼ੀ ਸਦੀ ਗੰਦੀ ਹਵਾ ਹੁੰਦੀ ਹੈ ਅਤੇ ਸਿਰਫ਼ 15 ਫ਼ੀ ਸਦੀ  ਆਕਸੀਜਨ 'ਚ ਸ਼ਰਧਾਲੂ ਸਾਹ ਲੈਂਦੇ ਹਨ।
ਕੈਪਟਨ ਰਵੇਲ ਸਿੰਘ ਰਵੇਲ ਮੁਤਾਬਕ ਭਾਰਤ ਗ਼ਰੀਬ ਦੇਸ਼ ਹੈ ਪਰ ਅੱਜ ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ ਕਿ ਭਾਰਤ ਅਮੀਰ ਦੇਸ਼ ਹੈ ਜਾਂ ਇਥੋਂ ਦੇ ਰਹਿਣ ਵਾਲੇ ਲੋਕ ਮੂਰਖ ਹਨ ਜੋ ਇਹ ਇਕ ਰਾਤ ਵਿਚ ਅਰਬਾਂ-ਖ਼ਰਬਾਂ ਰੁਪਿਆਂ ਨੂੰ ਲੱਗ ਲਗਾ ਕਿ ਖ਼ੁਸ਼ ਹੁੰਦੇ ਹਨ।  ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਵੱਖ-ਵੱਖ ਗੁਰਪੁਰਬਾਂ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਦਰਬਾਰ ਸਾਹਿਬ ਵਿਖੇ ਹੋਣ ਵਾਲੀ ਆਤਿਸ਼ਬਾਜ਼ੀ ਪ੍ਰਦੂਸ਼ਣ ਮੁਕਤ ਹੋਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਤਜਰਬਾ ਸ਼ੁਰੂ ਕਰ ਦਿਤਾ ਹੈ, ਜੇ ਇਹ ਸਫਲ ਰਿਹਾ ਤਾਂ ਤਜਰਬੇ ਨੂੰ ਪੱਕੇ ਤੌਰ 'ਤੇ ਲਾਗੂ ਕਰ ਦਿਤਾ ਜਾਵੇਗਾ। ਡਾ ਰੂਪ ਸਿੰਘ ਨੇ ਦਸਿਆ ਕਿ ਇਸ ਸਬੰਧੀ ਇਕ ਕੰਪਨੀ ਕੰਮ ਕਰ ਰਹੀ ਹੈ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿ ਪ੍ਰਦੂਸ਼ਣ ਮੁਕਤ ਆਤਿਸ਼ਬਾਜ਼ੀ ਹੋਣੀ ਚਾਹੀਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ 'ਤੇ ਲੱਗਾ ਸੋਨਾ ਪ੍ਰਦੂਸ਼ਣ ਕਾਰਨ ਪ੍ਰਭਾਵਤ ਹੁੰਦਾ ਹੈ।  

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement