
South Asian Celebrities List: ਐਨੀਮਲ ਨਾਲ ਸਿਨੇਮਾ ਪਰਦੇ 'ਤੇ ਧਮਾਲ ਮਚਾਉਣ ਵਾਲੇ ਰਣਬੀਰ ਕਪੂਰ ਇਸ ਸੂਚੀ 'ਚ ਚੌਥੇ ਨੰਬਰ 'ਤੇ
South-asian-celebrities-list News in punjabi: ਸਾਲ 2023 ਪੂਰੀ ਤਰ੍ਹਾਂ ਸ਼ਾਹਰੁਖ ਖਾਨ ਦੇ ਨਾਂ 'ਤੇ ਰਿਹਾ। ਕਿੰਗ ਖਾਨ ਨੇ ਇੰਡਸਟਰੀ 'ਚ ਜ਼ਬਰਦਸਤ ਵਾਪਸੀ ਕੀਤੀ ਹੈ। ਉਨ੍ਹਾਂ ਨੇ ਇਸ ਸਾਲ ਦੋ ਬਲਾਕ ਬਸਟਰ ਫਿਲਮਾਂ ਜਵਾਨ ਅਤੇ ਪਠਾਨ ਦਿੱਤੀਆਂ ਅਤੇ ਵਪਾਰ ਵਿਸ਼ਲੇਸ਼ਕ ਮੰਨਦੇ ਕਿ ਤੀਜੀ ਫਿਲਮ ਵੀ ਉਹੀ ਕਮਾਲ ਕਰੇਗੀ। ਹੁਣ ਕਿੰਗ ਖਾਨ ਪ੍ਰਸਿੱਧੀ ਦੇ ਮਾਮਲੇ 'ਚ ਵੀ ਬਾਲੀਵੁੱਡ ਸਿਤਾਰਿਆਂ 'ਚ ਬਾਦਸ਼ਾਹ ਬਣ ਕੇ ਉੱਭਰੇ ਹਨ। ਓਰਮੈਕਸ ਮੀਡੀਆ ਦੁਆਰਾ ਜਾਰੀ ਨਵੰਬਰ ਮਹੀਨੇ ਲਈ ਟੌਪ ਟੇਨ ਸਭ ਤੋਂ ਮਸ਼ਹੂਰ ਸਿਤਾਰਿਆਂ ਪੁਰਸ਼ (ਹਿੰਦੀ) ਦੀ ਸੂਚੀ ਵਿੱਚ ਸ਼ਾਹਰੁਖ ਪਹਿਲੇ ਨੰਬਰ 'ਤੇ ਹੈ। ਆਲੀਆ ਭੱਟ ਹੀਰੋਇਨਾਂ 'ਚ ਟਾਪ 'ਤੇ ਹੈ।
ਇਹ ਵੀ ਪੜ੍ਹੋ: Household Tips: ਘਰ ਦੀ ਰਸੋਈ ਵਿਚ ਬਣਾਉ ਲਖਨਵੀ ਪੁਲਾਅ
ਭਾਈਜਾਨ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਟਾਪ ਟੇਨ ਸਿਤਾਰਿਆਂ ਵਿੱਚ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦੀ ਟਾਈਗਰ 3 ਫਿਲਮ ਇਸ ਸਾਲ ਰਿਲੀਜ਼ ਹੋਈ ਹੈ। YRF ਦੀ ਸਪਾਈ ਯੂਨੀਵਰਸ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਐਨੀਮਲ ਨਾਲ ਸਿਨੇਮਾ ਪਰਦੇ 'ਤੇ ਧਮਾਲ ਮਚਾਉਣ ਵਾਲੇ ਰਣਬੀਰ ਕਪੂਰ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ 'ਚ ਕਾਫੀ ਵਾਧਾ ਹੋਇਆ ਹੈ। ਕਈ ਫਿਲਮਾਂ ਦੇ ਫਲਾਪ ਹੋਣ ਦੇ ਬਾਵਜੂਦ ਅਕਸ਼ੇ ਕੁਮਾਰ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ, ਉਹ ਤੀਜੇ ਨੰਬਰ 'ਤੇ ਹਨ। ਸਭ ਤੋਂ ਵੱਡੀ ਸਰਪ੍ਰਾਈਜ਼ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅਤੇ ਸਿੰਘਮ ਅਜੈ ਦੇਵਗਨ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ: Canada News: ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿਤਾ ਇਕ ਹੋਰ ਝਟਕਾ, ਹੁਣ ਮੁੜਨਾ ਪਵੇਗਾ ਆਪਣੇ ਦੇਸ਼!
ਆਮਿਰ ਖਾਨ ਪ੍ਰਸਿੱਧੀ ਦੀ ਦੌੜ ਵਿੱਚ ਰਣਵੀਰ ਸਿੰਘ ਤੋਂ ਪਿੱਛੇ ਹਨ। ਇਸ ਸੂਚੀ ਵਿੱਚ ਉਨ੍ਹਾਂ ਦਾ ਨੰਬਰ 7ਵਾਂ ਹੈ। ਅਜੇ ਦੇਵਗਨ ਕਾਰਤਿਕ ਆਰੀਅਨ ਤੋਂ ਵੀ ਪਿੱਛੇ ਰਹਿ ਗਏ ਹਨ। ਉਹ ਨੌਵੇਂ ਸਥਾਨ 'ਤੇ ਹੈ। ਹੀਰੋਇਨਾਂ ਦੀ ਗੱਲ ਕਰੀਏ ਤਾਂ ਆਲੀਆ ਭੱਟ ਸਭ ਤੋਂ ਮਸ਼ਹੂਰ ਹੀਰੋਇਨ ਨੰਬਰ ਵਨ ਦਾ ਤਾਜ ਜਿੱਤ ਚੁੱਕੀ ਹੈ। ਉਸ ਤੋਂ ਬਾਅਦ ਦੀਪਿਕਾ ਪਾਦੂਕੋਣ ਆਈ, ਜਿਸ ਨੇ ਇਸ ਸਾਲ ਦੀਆਂ ਦੋ ਬਲਾਕਬਸਟਰ ਫਿਲਮਾਂ ਪਠਾਨ ਅਤੇ ਜਵਾਨ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਵਾਇਆ। ਟਾਈਗਰ 3 ਦੀ ਹੀਰੋਇਨ ਕੈਟਰੀਨਾ ਕੈਫ ਤੀਜੇ ਸਥਾਨ 'ਤੇ ਰਹੀ, ਜਦਕਿ ਕਿਆਰਾ ਅਡਵਾਨੀ ਅਤੇ ਕ੍ਰਿਤੀ ਸੈਨਨ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੀ।
ਚੋਟੀ ਦੇ 10 ਹੀਰੋ
ਸ਼ਾਹਰੁਖ ਖਾਨ
ਸਲਮਾਨ ਖਾਨ
ਅਕਸ਼ੈ ਕੁਮਾਰ
ਰਣਬੀਰ ਕਪੂਰ
ਰਿਤਿਕ ਰੋਸ਼ਨ
ਰਣਵੀਰ ਸਿੰਘ
ਆਮਿਰ ਖਾਨ
ਕਾਰਤਿਕ ਆਰੀਅਨ
ਅਜੇ ਦੇਵਗਨ
ਸਿਧਾਰਥ ਮਲਹੋਤਰਾ
ਚੋਟੀ ਦੀਆਂ 10 ਹੀਰੋਇਨਾਂ
ਆਲੀਆ ਭੱਟ
ਦੀਪਿਕਾ ਪਾਦੂਕੋਣ
ਕੈਟਰੀਨਾ ਕੈਫ
ਕਿਆਰਾ ਅਡਵਾਨੀ
ਕ੍ਰਿਤੀ ਸੈਨਨ
ਸ਼ਰਧਾ ਕਪੂਰ
ਕਰੀਨਾ ਕਪੂਰ ਖਾਨ
ਪ੍ਰਿਅੰਕਾ ਚੋਪੜਾ
ਐਸ਼ਵਰਿਆ ਰਾਏ
ਅਨੁਸ਼ਕਾ ਸ਼ਰਮਾ