Yami Gautam Baby: ਮਾਂ ਬਣੀ ਅਦਾਕਾਰਾ ਯਾਮੀ ਗੌਤਮ, ਪੁੱਤ ਨੂੰ ਦਿੱਤਾ ਜਨਮ, ਰੱਖਿਆ ਇਹ ਨਾਂ
Published : May 20, 2024, 4:21 pm IST
Updated : May 20, 2024, 4:21 pm IST
SHARE ARTICLE
Yami Gautam Baby name  news in punjabi
Yami Gautam Baby name news in punjabi

Yami Gautam Baby: ਇੰਸਟਾਗ੍ਰਾਮ ਤੇ ਪੋਸਟ ਪਾ ਕੇ ਬੱਚੇ ਦੇ ਨਾਂ ਬਾਰੇ ਦਿੱਤੀ ਜਾਣਕਾਰੀ

Yami Gautam Baby : ਅਦਾਕਾਰਾ ਯਾਮੀ ਗੌਤਮ ਅਤੇ ਫਿਲਮ ਨਿਰਦੇਸ਼ਕ ਆਦਿਤਿਆ ਧਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਯਾਮੀ ਗੌਤਮ ਮਾਂ ਬਣ ਗਈ ਹੈ। ਉਸ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਜੋੜੇ ਨੇ ਆਪਣੇ ਬੇਟੇ ਦਾ ਨਾਂ ਵੇਦਵਿਦ ਰੱਖਿਆ ਹੈ।

ਇਹ ਵੀ ਪੜ੍ਹੋ: Gujarat ISIS Arrested: ਗੁਜਰਾਤ ATS ਨੂੰ ਮਿਲੀ ਵੱਡੀ ਸਫਲਤਾ, ISIS ਦੇ 4 ਅਤਿਵਾਦੀ ਗ੍ਰਿਫਤਾਰ 

ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਯਾਮੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਜਨਮ 10 ਮਈ ਨੂੰ ਹੋਇਆ ਸੀ ਅਤੇ ਇਸ ਦਿਨ ਅਕਸ਼ੈ ਤ੍ਰਿਤੀਆ ਸੀ। ਹਿੰਦੂ ਧਰਮ ਵਿੱਚ ਇਸ ਦਿਨ ਨੂੰ ਬਹੁਤ ਹੀ ਸ਼ੁਭ ਦਿਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: Kapurthala Accident: ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਹੋਈ ਮੌਤ, ਦੋਸਤ ਜ਼ਖ਼ਮੀ  

ਯਾਮੀ ਗੌਤਮ ਨੇ ਆਪਣੇ ਬੇਟੇ ਦਾ ਨਾਂ ਬਹੁਤ ਹੀ ਅਨੋਖਾ ਰੱਖਿਆ ਹੈ। ਵੇਦਵਿਦ ਦਾ ਅਰਥ ਹੈ 'ਵੇਦਾਂ ਨੂੰ ਜਾਣਨ ਵਾਲਾ'। ਇਹ ਭਗਵਾਨ ਵਿਸ਼ਨੂੰ, ਭਗਵਾਨ ਸ਼ਿਵ ਅਤੇ ਭਗਵਾਨ ਰਾਮ ਦਾ ਵੀ ਇੱਕ ਨਾਮ ਹੈ। ਇਹ ਨਾਮ ਦਰਸਾਉਂਦਾ ਹੈ ਕਿ ਵੇਦ ਇੱਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਅਰਥ ਹੈ ਗਿਆਨ ਜਾਂ ਹਿੰਦੂ ਧਰਮ ਵਿੱਚ ਪਵਿੱਤਰ ਗ੍ਰੰਥ, ਵਿਦ ਦਾ ਅਰਥ ਹੈ ਕਿਸੇ ਚੀਜ਼ ਦਾ ਗਿਆਨ ਰੱਖਣ ਵਾਲਾ। ਇਸੇ ਲਈ ਇਹ ਨਾਂ ਬਹੁਤ ਹੀ ਵਿਲੱਖਣ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Yami Gautam Baby name  news in punjabi  , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement