ਖ਼ਬਰਾਂ |

ਤਾਜ਼ਾ |

Mumbai News : ਮੁੰਬਈ ਦੀ ਇਕ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ 'ਤੇ ਤਿੰਨ ਘੰਟਿਆਂ 'ਚ ਪਾਇਆ ਕਾਬੂ 

By : BALJINDERK

Published : Jun 2, 2024, 12:29 pm IST
Updated : Jun 2, 2024, 12:29 pm IST
SHARE ARTICLE
ਮੁੰਬਈ ਦੀ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ
ਮੁੰਬਈ ਦੀ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ

Mumbai News : ਜਾਨੀ ਨੁਕਸਾਨ ਤੋਂ ਹੋਇਆ ਬਚਾਓ, 25 ਤੋਂ 30 ਲੋਕਾਂ ਨੂੰ ਪੌੜੀਆਂ ਰਾਹੀਂ ਕੱਢਿਆ ਬਾਹਰ 

Mumbai News : ਮੁੰਬਈ- ਦੱਖਣੀ ਮੁੰਬਈ ਦੇ ਬਾਈਕੂਲਾ ਇਲਾਕੇ ’ਚ ਸ਼ਨੀਵਾਰ ਦੇਰ ਰਾਤ ਨੂੰ ਇਕ 62 ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਅੱਗ ਲੱਗ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਬਾਈਕੂਲਾ ਦੇ 'ਖਟਾਊ ਮਿੱਲ ਕੰਪਾਊਂਡ' 'ਚ 'ਮੋਂਟੇ ਸਾਊਥ' ਬਿਲਡਿੰਗ ਦੀ 'ਏ ਵਿੰਗ' ਦੀ 10ਵੀਂ ਮੰਜ਼ਿਲ 'ਤੇ ਸਥਿਤ ਇਕ ਫਲੈਟ 'ਚ ਰਾਤ ਕਰੀਬ 11.42 ਵਜੇ ਅੱਗ ਲੱਗੀ।

ਇਹ ਵੀ ਪੜੋ:Mumbai News : ਮੁੰਬਈ ਦੀ ਇਕ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ 'ਤੇ ਤਿੰਨ ਘੰਟਿਆਂ 'ਚ ਪਾਇਆ ਕਾਬੂ 

ਇਸ ਮੌਕੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ 25 ਤੋਂ 30 ਲੋਕਾਂ ਨੂੰ ਪੌੜੀਆਂ ਰਾਹੀਂ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਰਾਤ ਪੌਣੇ ਤਿੰਨ ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ‘ਲੈਵਲ-2’ ਅੱਗ ਸੀ ਜਿਸ ਨੇ 10ਵੀਂ ਮੰਜ਼ਿਲ ਦੇ ਫਲੈਟ ਦੀਆਂ ਤਾਰਾਂ, ਲੱਕੜ ਦਾ ਫਰਨੀਚਰ, ਘਰੇਲੂ ਸਾਮਾਨ, ਅਲਮਾਰੀਆਂ, ਗੱਦੇ, ਲੱਕੜ ਦੇ ਬਿਸਤਰੇ, ਸੋਫੇ, ਪਰਦੇ, ਇਲੈਕਟ੍ਰਾਨਿਕ ਉਪਕਰਨ, ਛੱਤ, ਦਰਵਾਜ਼ੇ, ਖਿੜਕੀਆਂ ਨੂੰ ਸਵਾਹ ਕਰ ਦਿੱਤਾ ਸੀ ਰਸੋਈ ਅਤੇ 11ਵੀਂ ਮੰਜ਼ਿਲ ਦੇ ਅਪਾਰਟਮੈਂਟ ਦੇ ਪਰਦੇ, ਖਿੜਕੀਆਂ ਦੇ ਸ਼ੀਸ਼ੇ ਆਦਿ।

 ਇਹ ਵੀ ਪੜੋ:Punjab News :ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਚੋਣ ਨਤੀਜੇ ਆਉਣ ਮਗਰੋਂ ਜੇਤੂ ਉਮੀਦਵਾਰਾਂ ਨੂੰ ਕੀਤੀ ਅਪੀਲ

ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਂਦੇ ਸਮੇਂ 10ਵੀਂ ਮੰਜ਼ਿਲ 'ਤੇ ਫਲੈਟ ਦੀ ਰਸੋਈ 'ਚ ਲੱਗੇ ਫਰਿੱਜ ਦਾ ਕੰਪ੍ਰੈਸ਼ਰ ਫਟ ਗਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਅੱਠ ਫਾਇਰ ਟੈਂਕਰ ਅਤੇ ਛੇ ਫਾਇਰ ਇੰਜਣ ਭੇਜੇ ਗਏ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ 10ਵੀਂ ਮੰਜ਼ਿਲ 'ਤੇ ਸਥਿਤ ਫਲੈਟ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ।

(For more news apart from fire Breake multi-storey building in Mumbai, brought under control three hours News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement