ਖ਼ਬਰਾਂ |

ਤਾਜ਼ਾ |

‘‘ਮਨੁੱਖੀ ਅਧਿਕਾਰਾਂ ਦਾ ਰੋਣਾ ਰੋਣ ਵਾਲੇ ਅਤਿਵਾਦ ਖ਼ਤਮ ਕਰਨ ਦੇ ਰਾਹ ’ਚ ਰੋੜਾ’’
Published : Oct 4, 2019, 4:22 pm IST
Updated : Oct 4, 2019, 4:22 pm IST
SHARE ARTICLE
CRPF lady constable Khushboo Chauhan
CRPF lady constable Khushboo Chauhan

ਸੋਸ਼ਲ ਮੀਡੀਆ ‘ਤੇ ਇਹਨੀਂ ਦਿਨੀਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਇਕ ਲੈਡੀ ਕਾਂਸਟੇਬਲ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਇਹਨੀਂ ਦਿਨੀਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਇਕ ਲੈਡੀ ਕਾਂਸਟੇਬਲ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿਚ ਇਹ ਮਹਿਲਾ ਕਾਂਸਟੇਬਲ ਭਾਰਤ ਦੇ ਟੁਕੜੇ-ਟੁਕੜੇ ਵਰਗੇ ਨਾਹਰੇ ਲਗਾਉਣ ਵਾਲਿਆਂ ਅਤੇ ਅਤਿਵਾਦੀਆਂ ਦੇ ਐਨਕਾਉਂਟਰ ‘ਤੇ ਮਨੁੱਖੀ ਅਧਿਕਾਰ ਦਾ ਰੋਣਾ ਰੋਣ ਵਾਲਿਆਂ ਵਿਰੁੱਧ ਅਪਣੀਆਂ ਭਾਵਨਾਵਾਂ ਬੇਹੱਦ ਜੋਸ਼ੀਲੇ ਅੰਦਾਜ਼ ਵਿਚ ਵਿਅਕਤ ਕਰ ਰਹੀ ਹੈ।

CRPF lady constable Khushboo Chauhan video viral CRPF lady constable Khushboo Chauhan

ਵੀਡੀਓ ਦੇਖ ਕੇ ਪੂਰਾ ਸੋਸ਼ਲ ਮੀਡੀਆ ਇਸ ਕਾਂਸਟੇਬਲ ਦੀ ਤਾਰੀਫ਼ ਕਰ ਰਿਹਾ ਹੈ। ਕੋਈ ਇਹਨਾਂ ਨੂੰ ਅਪਣੀ ਸਲਾਮੀ ਦੇ ਰਿਹਾ ਹੈ ਤਾਂ ਕੋਈ ਇਹਨਾਂ ਨੂੰ ਦੇਸ਼ ਭਗਤ ਦੀ ਅਵਾਜ਼ ਦੱਸ ਰਿਹਾ ਹੈ। ਇਸ ਲੈਡੀ ਕਾਂਸਟੇਬਲ  ਦਾ ਨਾਂਅ ਖ਼ੁਸ਼ਬੂ ਚੌਹਾਨ ਹੈ। ਖ਼ੁਸ਼ਬੂ ਸੀਆਰਪੀਐਫ ਦੀ 223ਵੀਂ ਬਟਾਲੀਅਨ ਵਿਚ ਹੈ। ਵੀਡੀਓ 27 ਸਤੰਬਰ ਦੀ ਹੈ ਪਰ ਇਹ ਹੁਣ ਜਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।  ਦਰਅਸਲ 27 ਸਤੰਬਰ ਨੂੰ ਦਿੱਲੀ ਵਿਚ ਆਈਟੀਬੀਪੀ ਨੇ ਡਿਬੇਟ ਦਾ ਅਯੋਜਨ ਕੀਤਾ ਸੀ। ਵਿਸ਼ਾ ਸੀ ਕਿ ਕੀ ਮਨੁੱਖੀ ਅਧਿਕਾਰ ਦਾ ਪਾਲਣ ਕਰਦੇ ਹੋਏ ਅਤਿਵਾਦ ਦਾ ਹੱਲ ਕੱਢਿਆ ਜਾ ਸਕਦਾ ਹੈ? ਕਾਂਸਟੇਬਲ ਖੁਸ਼ਬੂ ਨੇ ਇਸ ਵਿਸ਼ੇ ਦੇ ਵਿਰੋਧ ਵਿਚ ਅਪਣੀ ਗੱਲ ਰੱਖੀ।

CRPF lady constable Khushboo ChauhanCRPF lady constable Khushboo Chauhan

ਖ਼ੁਸ਼ਬੂ ਨੇ ਪੂਰੇ ਜੋਸ਼ ਨਾਲ ਕਿਹਾ ਕਿ ‘ਜਦੋਂ ਸਰਹੱਦ ‘ਤੇ ਜਵਾਨ ਸ਼ਹੀਦ ਹੁੰਦਾ ਹੈ ਤਾਂ ਕੋਈ ਮਨੁੱਖੀ ਅਧਿਕਾਰਾਂ ਦੀ ਦੁਹਾਈ ਨਹੀਂ ਦਿੰਦਾ ਪਰ ਜਦੋਂ ਜੇਐਨਯੂ ਵਿਚ ਭਾਰਤ ਤੇਰੇ ਟੁਕੜੇ-ਟੁਕੜੇ ਹੋਣਗੇ ਦੇ ਨਾਅਰੇ ਲੱਗਦੇ ਹਨ ਤਾਂ ਸਭ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਹਨ’।  ਇਸ ਤੋਂ ਬਾਅਦ ਉਹਨਾਂ ਕਿਹਾ ਕਿ ‘ਜੋ ਕਹਿੰਦਾ ਹੈ ਕਿ ਹਰ ਘਰ ਵਿਚੋਂ ਅਫ਼ਜ਼ਲ ਨਿਕਲੇਗਾ ਤਾਂ ਮੇਰੀ ਗੱਲ ਸੁਣ ਲਓ- ਜਿਸ ਘਰ ਵਿਚੋਂ ਅਫ਼ਜ਼ਲ ਨਿਕਲੇਗਾ ਉਸ ਘਰ ਵਿਚ ਵੜ ਕੇ ਮਾਰਾਂਗੇ, ਉਹ ਕੁੱਖ ਹੀ ਨਹੀਂ ਪਲਣ ਦੇਵਾਂਗੇ, ਜਿਸ ਵਿਚੋਂ ਅਫ਼ਜ਼ਲ ਪੈਦਾ ਹੋਣਗੇ’। ਖ਼ੁਸ਼ਬੂ ਚੌਹਾਨ ਦੇ ਇਸ ਭਾਸ਼ਣ ਨੂੰ ਲੋਕ ਕਾਫ਼ੀ ਸ਼ੇਅਰ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement