ਖ਼ਬਰਾਂ |

ਤਾਜ਼ਾ |

ਪ੍ਰੱਗਿਆ ਠਾਕੁਰ ਨੇ ਐਨਆਈਏ ਕੋਰਟ ਵਿਚ ਮਾਲੇਗਾਓਂ ਧਮਾਕੇ ਬਾਰੇ ਕਿਹਾ ਕੁੱਝ ਨਹੀਂ ਜਾਣਦੀ
Published : Jun 7, 2019, 3:55 pm IST
Updated : Jun 7, 2019, 3:59 pm IST
SHARE ARTICLE
Pragya Thakur
Pragya Thakur

ਮਾਲੇਗਾਓਂ ਬੰਬ ਧਮਾਕੇ ਦੀ ਮੁਲਜ਼ਮ ਅਤੇ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਸ਼ੁੱਕਰਵਾਰ ਨੂੰ ਮੁੰਬਈ ਦੇ ਐਨਆਈਏ ਕੋਰਟ ਵਿਚ ਪੇਸ਼ ਹੋਈ ।

ਮੁੰਬਈ: ਮਾਲੇਗਾਓਂ ਬੰਬ ਧਮਾਕੇ ਦੀ ਮੁਲਜ਼ਮ ਅਤੇ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਸ਼ੁੱਕਰਵਾਰ ਨੂੰ ਮੁੰਬਈ ਦੇ ਐਨਆਈਏ ਕੋਰਟ ਵਿਚ ਪੇਸ਼ ਹੋਈ ਸੀ। ਇਸ ਦੌਰਾਨ ਕੋਰਟ ਵਿਚ ਜੱਜ ਨੇ ਸਾਧਵੀ ਪ੍ਰੱਗਿਆ ਸਮੇਤ ਮੌਜੂਦ ਸਾਰੇ ਮੁਲਜ਼ਿਮਾਂ ਤੋਂ ਸਵਾਲ ਪੁੱਛੇ। ਜੱਜ ਦਾ ਪਹਿਲਾ ਸਵਾਲ ਸੀ ਕਿ, ‘ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤੱਕ ਕਿੰਨੇ ਗਵਾਹਾਂ ਦੀ ਗਵਾਹੀ ਹੋਈ ਹੈ’? ਇਸ ‘ਤੇ ਸਾਧਵੀ ਪ੍ਰੱਗਿਆ ਨੇ ਜਵਾਬ ਦਿੱਤਾ ਕਿ, ‘ਮੈਨੂੰ ਨਹੀਂ ਪਤਾ’।

NIA court NIA court

ਜੱਜ ਨੇ ਦੂਜਾ ਸਵਾਲ ਪੁੱਛਿਆ, ‘ਹੁਣ ਤੱਕ ਗਵਾਹਾਂ ਦੇ ਬਿਆਨ ਹਨ ਕਿ 29 ਸਤੰਬਰ 2008 ਨੂੰ ਮਾਲੇਗਾਓਂ ਵਿਚ ਧਮਾਕਾ ਹੋਇਆ ਸੀ। ਮੈਂ ਇਹ ਨਹੀਂ ਪੁੱਛਿਆ ਕਿ ਕਿਸ ਨੇ ਕੀਤਾ। ਮੈਂ ਸਿਰਫ਼ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕੀ ਕਹਿਣਾ ਹੈ ਇਸ ‘ਤੇ ਪ੍ਰੱਗਿਆ ਨੇ ਫਿਰ ਜਵਾਬ ਦਿੱਤਾ, ‘ਮੈਨੂੰ ਨਹੀਂ ਪਤਾ’। ਦੱਸ ਦਈਏ ਕਿ ਪ੍ਰੱਗਿਆ ਠਾਕੁਰ ਨੇ ਵੀਰਵਾਰ ਨੂੰ ਕੋਰਟ ਵਿਚ ਪੇਸ਼ ਹੋਣਾ ਸੀ ਪਰ ਉਹ ਕੋਰਟ ਵਿਚ ਨਹੀਂ ਪਹੁੰਚ ਸਕੀ। ਇਸ ਹਫ਼ਤੇ ਵਿਚ ਇਹ ਦੂਜਾ ਮੌਕਾ ਹੈ ਜਦੋਂ ਉਹ ਕੋਰਟ ਵਿਚ ਨਹੀਂ ਪਹੁੰਚ ਸਕੀ।

Malegaon blast case Malegaon blast case

ਉਹਨਾਂ ਦੇ ਵਕੀਲ ਪ੍ਰਸ਼ਾਂਤ ਮਾਗੁ ਨੇ ਕੋਰਟ ਨੂੰ ਕਿਹਾ ਕਿ ਸਾਧਵੀ ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੈ ਅਤੇ ਉਹ ਸਫ਼ਰ ਨਹੀਂ ਕਰ ਸਕਦੀ। ਹਾਲਾਂਕਿ ਕੋਰਟ ਨੇ ਉਹਨਾਂ ਨੂੰ ਇਕ ਦਿਨ ਹੋਰ ਦਿੰਦੇ ਹੋਏ ਸ਼ੁੱਕਰਵਾਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਉਥੇ ਪ੍ਰੱਗਿਆ ਦੀ ਸਹਿਯੋਗੀ ਉਪਮਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਬਾਅਦ ਉਹ ਇਲਾਜ ਲਈ ਹਸਪਤਾਲ ਵਾਪਿਸ ਆ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਹਾਲੇ ਵੀ ਉਹਨਾਂ ਦਾ ਇਲਾਜ ਚੱਲ਼ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement