ਖ਼ਬਰਾਂ |

ਤਾਜ਼ਾ |

ਤੁਰਕੀ: ਸਿਗਰੇਟ ਛੱਡਣ ਲਈ ਵਿਅਕਤੀ ਨੇ ਅਪਣਾਇਆ ਅਜੀਬ ਤਰੀਕਾ, ਪੁਰਾਣੀਆਂ ਤਸਵੀਰਾਂ ਫਿਰ ਹੋਈਆਂ ਵਾਇਰਲ

By : GAGANDEEP

Published : May 10, 2023, 4:10 pm IST
Updated : May 10, 2023, 4:10 pm IST
SHARE ARTICLE
photo
photo

ਇਹ ਤਰੀਕਾ ਅਪਣਾ ਕੇ ਤੁਰਕੀ ਦੇ ਵਿਅਕਤੀ ਨੇ ਛੱਡੀ ਸਿਗਰੇਟ ਦੀ ਆਦਤ

 

ਨਵੀਂ ਦਿੱਲੀ: ਸਿਗਰਟ ਪੀਣ ਵਾਲਾ ਹਰ ਵਿਅਕਤੀ ਜਾਣਦਾ ਹੈ ਕਿ ਇਹ ਉਸ ਦੀ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਉਹ ਇਸ ਨੂੰ ਛੱਡ ਨਹੀਂ ਸਕਦਾ ਕਿਉਂਕਿ ਸਿਗਰਟ ਦੀ ਆਦਤ ਛੱਡਣੀ ਬਹੁਤ ਔਖੀ ਹੈ। ਸਿਗਰਟਨੋਸ਼ੀ ਛੱਡਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਹਨ ਅਤੇ ਬਹੁਤ ਘੱਟ ਲੋਕ ਸਫ਼ਲ ਹੁੰਦੇ ਹਨ। ਇਨ੍ਹਾਂ ਸਫ਼ਲਤਾਵਾਂ ਦੇ ਚਲਦਿਆਂ ਇਕ ਵਿਅਕਤੀ ਨੇ ਸਿਗਰਟ ਛੱਡਣ ਦਾ ਬਹੁਤ ਹੀ ਅਜੀਬ ਤਰੀਕਾ ਅਪਣਾਇਆ ਹੈ।

ਇਹ ਵੀ ਪੜ੍ਹੋ: UP 'ਚ ਵੱਡੀ ਵਾਰਦਾਤ: ਵਿਆਹ ਵਾਲੇ ਦਿਨ ਲਾੜੇ ਨੇ ਕੀਤਾ ਲਾੜੀ ਦਾ ਕਤਲ

ਤੁਰਕੀ ਦੇ ਇਕ ਸ਼ਹਿਰ ਦੇ ਰਹਿਣ ਵਾਲੇ ਵਿਅਕਤੀ ਨੇ ਸਿਗਰਟਨੋਸ਼ੀ ਛੱਡਣ ਲਈ ਅਜਿਹਾ ਅਨੋਖਾ ਤਰੀਕਾ ਅਪਣਾਇਆ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹਾਲਾਂਕਿ ਇਹ ਘਟਨਾ ਕਾਫੀ ਪੁਰਾਣੀ ਹੈ ਪਰ ਇਕ ਵਾਰ ਫਿਰ ਵਾਇਰਲ ਹੋ ਰਹੀ ਹੈ। ਵਿਦੇਸ਼ੀ ਮੀਡੀਆ ਮੁਤਾਬਕ ਤੁਰਕੀ ਦੇ ਇਕ ਵਿਅਕਤੀ ਇਬਰਾਹਿਮ ਉਸਲ ਨੇ ਸਿਰ 'ਤੇ ਪਿੰਜਰਾ ਬੰਨ੍ਹਿਆ ਤਾਂ ਜੋ ਉਹ ਸਿਗਰਟ ਨਾ ਪੀ ਸਕੇ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਾਲ 2013 ਦੀ ਹੈ ਪਰ ਹਾਲ ਹੀ 'ਚ ਇਹ ਤਸਵੀਰਾਂ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਅਬੋਹਰ 'ਚ ਸਹੁਰਿਆਂ ਨੇ ਕੀਤੀ ਗਰਭਵਤੀ ਨੂੰਹ ਦੀ ਕੁੱਟਮਾਰ

ਖ਼ਬਰਾਂ ਮੁਤਾਬਕ ਜਿਸ ਨੂੰ ਵੀ ਇਸ ਘਟਨਾ ਦਾ ਪਤਾ ਲੱਗਾ ਤਾਂ ਲੋਕਾਂ ਨੇ ਇਸ ਨੂੰ ਮਜ਼ਾਕ ਸਮਝਿਆ ਪਰ ਜਦੋਂ ਲੋਕਾਂ ਨੇ ਵਿਅਕਤੀ ਦੀਆਂ ਪਿੰਜਰੇ ਵਾਲੀਆਂ ਤਸਵੀਰਾਂ ਦੇਖੀਆਂ ਤਾਂ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸਿਗਰਟ ਛੱਡਣਾ ਚਾਹੁੰਦਾ ਸੀ ਕਿਉਂਕਿ ਉਸ ਦੇ ਪਿਤਾ ਦੀ ਫੇਫੜਿਆਂ ਦੇ ਕੈਂਸਰ ਕਾਰਨ ਮੌਤ ਹੋ ਗਈ ਸੀ। ਇਹ ਆਦਮੀ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਸਿਗਰਟ ਪੀਣ ਦੀ ਆਦਤ ਛੱਡਣਾ ਚਾਹੁੰਦਾ ਸੀ।

ਤੁਰਕੀ ਦੇ ਇਕ ਸ਼ਹਿਰ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਅਪਣੀ ਜ਼ਿੰਦਗੀ ਦੇ ਦੋ-ਦਸਵੇਂ ਹਿੱਸੇ ਤੋਂ ਵੱਧ ਸਮੇਂ ਤਕ ਦਿਨ ਵਿਚ ਦੋ ਪੈਕਟ ਸਿਗਰਟ ਪੀਤੀ, ਪਰ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਇਬਰਾਹਿਮ ਨੇ ਮੋਟਰਸਾਈਕਲ ਹੈਲਮੇਟ ਤੋਂ ਪ੍ਰੇਰਿਤ ਹੋ ਕੇ ਤਾਂਬੇ ਦੀ ਤਾਰਾਂ ਦੀ ਮਦਦ ਨਾਲ ਅਪਣੇ ਸਿਰ ਲਈ  ਪਿੰਜਰਾ ਬਣਾਇਆ। ਰਿਪੋਰਟਾਂ ਅਨੁਸਾਰ,  ਇਬਰਾਹਿਮ ਦਾ ਸਿਰ ਪਿੰਜਰੇ ਦੇ ਅੰਦਰ ਬੰਦ ਹੋ ਜਾਂਦਾ ਤੇ ਚਾਬੀਆਂ ਅਪਣੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੰਦਾ ਸੀ। ਤੁਰਕੀ ਨਾਗਰਿਕ ਦੀ ਪਤਨੀ ਨੇ ਸਿਗਰਟ ਛੱਡਣ ਦੀ ਕੋਸ਼ਿਸ਼ ਵਿਚ ਉਸਦਾ ਸਾਥ ਕੀਤਾ। ਜਦੋਂ ਇਬਰਾਹਿਮ ਨੇ ਕੁਝ ਖਾਣਾ ਜਾਂ ਪੀਣਾ ਹੁੰਦਾ ਸੀ ਤਾਂ ਉਸ ਦੀ ਪਤਨੀ ਇਸ ਪਿੰਜਰੇ ਨੂੰ ਖੋਲ੍ਹ ਦਿੰਦੀ,ਪਰ ਜਿਵੇਂ ਹੀ ਉਹ ਖਾਣਾ ਖਾ ਲੈਂਦਾ ਤਾਂ ਉਸ ਦੀ ਪਤਨੀ ਦੁਬਾਰਾ ਪਿੰਜਰੇ ਨੂੰ ਤਾਲਾ ਲਗਾ ਦਿੰਦੀ। ਇਸ ਨਾਲ ਤੁਰਕੀ ਦੇ ਨਾਗਰਿਕ ਨੂੰ ਸਿਗਰਟਨੋਸ਼ੀ ਦੀ ਆਦਤ ਛੱਡਣ ਵਿਚ ਮਦਦ ਮਿਲੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement